ਤੇਰੀ ਕੁਖ੍ ਬਣੀ ਏ ਮੇਰਾ ਕਬਰਿਸਤਾਨ ਨੀ ਮਾਏ ,

JUGGY D

BACK TO BASIC
ਤੇਰੀ ਕੁਖ੍
ਤੇਰੀ ਕੁਖ੍ ਬਣੀ ਏ ਮੇਰਾ ਕਬਰਿਸਤਾਨ ਨੀ ਮਾਏ ,
ਤੂੰ ਹੀ ਤਾਂ ਮੇਰਾ ਰੱਬ ,ਹੋਰ ਕੀਨੁੰ ਪਾਵਾਂ ਤਰਲਾ - ਹਾਏ! ਹਾਏ!

ਪਹਿਲਾ ਮੇਰਾ ਬਾਬਲ ਭੋਲੜਾ,ਡਰਦਾ ਚੰਦਰੇ ਜਹਾਨ ਦਿਆਂ ਨਜ਼ਰਾਂ ਤੋਂ,
ਇੱਕ ਮੋਕਾ ਦੇ ਕੇ ਤਾਂ ਦੇਖੇ ,ਨਹੀਂ ਗਿਰਦੀ ਓਹਦੀਆਂ ਕਦਰਾਂ ਤੋਂ ,
ਹਰ ਫੇਂਸਲਾ ਓਹਦਾ ਮੇਨੁੰ ਗੁਰਬਾਣੀ ਜਿਹਾ,ਕਿੰਝ ਭੱਟਕਾਂ ਫਿਰ ਆਪਣੇ ਫਰਜਾਂ ਤੋਂ,
ਅਣ-ਜੰਮੀ ਹੀ ਜੇ ਮਰ ਗਈ ਮਾਏ,ਕੋਣ ਮੁਕਤੀ ਦਵਾਉ ਓਨੁੰ ਓਹਦੇ ਕਰਜ਼ਾਂ ਤੋਂ ??

ਦੂਜਾ ਮੇਰਾ ਵੀਰ ਸਿਹਜੜਾ ,ਵਾਰੀ ਜਾਵਾਂ ਜਿਹਦੇ ਮੈਂ ਗੁੱਟ ਤੋਂ ,
ਲਾਡ ਲਡਾਵੇ ਜੇ ਪਿਆਰ ਨਾਲ,ਓਹਦਾ ਹਥ੍ਥ ਨਾ ਹਟਾਵਾਂ ਕਦੇ ਗੁੱਤ ਤੋਂ,
ਕੋਣ ਗੁੰਦੂ'ਗਾ ਵਾਗਾਂ ਘੋੜੀ ਦਿਆਂ ,ਕੋਣ ਬਚਾਊ ਓਹਨੁੰ ਬਾਬਲੇ ਦੀ ਕੁੱਟ ਤੋਂ,
ਅਣ-ਜੰਮੀ ਹੀ ਜੇ ਮਰ ਗਈ ਮਾਏ,ਕਿਹੜੀ ਕਹਾਊਗੀ ਭੂਆ ਓਹਦੇ ਪੁੱਤ ਤੋਂ ??

ਤਿਜਾ ਮੇਰਿਆਂ ਸ਼ੋਖ ਸਹੇਲੜਿਆਂ, ਵਿੱਚ ਤੰਝਣਾਂ ਮੇਂਨੂੰ ਲਭਦਿਆਂ ਫਿਰਣ ਓਹੋ ,
ਪਿੱਪਲਾਂ ਤੇ ਪਿੰਘਾਂ ,ਗੁੱਡਿਆਂ-ਪਟੋਲੇ,ਕਿੱਕਲੀ ,ਤਿਆਂ ਤੇ ਚਾਦਰਾਂ ਉੱਤੇ ਕਢੇ ਹਿਰਣ ਓਹੋ ,
ਬੈਠ ਡੋਲੀ ਵਿੱਚ ਜਾਂਦੀ ਵਾਰ ਦੇ ,ਕੀਹਦੇ ਮੋਡੇ ਤੇ ਅਥ੍ਥਰੂ ਕਿਰਣ ਓਹੋ ,
ਅਣ-ਜੰਮੀ ਹੀ ਜੇ ਮਰ ਗਈ ਮਾਏ,ਮੁਰਝਾਏ ਫੁੱਲ ਫੁਲਕਾਰੀ ਵਾਲੇ ਕਿੰਝ ਖਿੜਣ ਓਹੋ,

ਕਿਤੇ ਲਾ ਕੇ ਬੈਠਾ ਹੋਣਾ ਮੇਰੀ ਆਸ ,ਸਬ ਕਿਹ ਕੇ ਵੀ ਨਹੀਂ ਕੁੱਝ ਬੋਲਦਾ ਓਹੋ ,
ਅਣ-ਜੰਮੀ ਹੀ ਜੇ ਮਰ ਗਈ ਮਾਏ,ਕਿਹਨੁੰ ਆਪਣੇ ਲਫ਼ਜ਼ਾਂ ਦੀ ਮਿਠਾਸ ਵਿੱਚ ਘੋਲਦਾ ਓਹੋ ??
ਅਖੀਰ ਤੁੰ ਮੇਰੀ ਮਾਂ ਅਵੱਲੜੀ,ਨਾ ਸਮਝੇ ਆਓਂਦੇ ਦੁਧ੍ਧ ਦੀ ਪੀੜ ਤੂੰ ,
ਕਿਓਂ ਕਰ ਨੀਲਾਮ ਆਪਣੇ ਲਹੂ ਨੁੰ,ਵਿੱਚ ਖੜੀ ਵਾਂਗ ਕੱਸਾਈਆਂ ਦੀ ਭੀੜ ਤੂੰ,
ਸੁਣ ਤਰਲਾ ਏਸ ਮੋਈ ਦਾ,ਜਿਉਣ ਦੇ !!ਹਾਏ ਜਿਉਣ ਦੇ !!ਬਣ ਚੰਡੀ ਸਮਾਜ ਦੇ ਕਫ਼ਨ ਨੁੰ ਚੀਰ ਤੂੰ,
ਅਣ-ਜੰਮੀ ਹੀ ਜੇ ਮਰ ਗਈ ਮਾਏ, ਬਾਬਾ ਵਾਰਿਸ ਪਾਉ ਲਾਹੰਤਾਂ - ਕਿਉਂ ਮਾਰੀ ਮੇਰੀ ਹੀਰ ਤੂੰ ??
ਹਾਏ ਕਿਓਂ ਮਾਰੀ ਹੀਰ ਤੂੰ ??
 
Top