***** ਕਨੇਡਾ ਤੋਂ ਕੀ ਲੈਣਾ *****

JUGGY D

BACK TO BASIC
***** ਕਨੇਡਾ ਤੋਂ ਕੀ ਲੈਣਾ *****

ਚੱਲ ਚੱਲੀਏ ਇੰਡੀਆ ਨੂੰ, ਧੰਨ ਕੁਰੇ ਕੀ ਕਨੇਡਾ ਤੋਂ ਲੈਣਾ
ਤੂੰ ਕੱਲਾ ਚਲਿਆ ਜਾਹ ਵੇ, ਮੈਂ ਤਾਂ ਵਿੱਚ ਕਨੇਡਾ ਰਹਿਣਾ

ਮੁੜ ਮੁੜ ਚੇਤੇ ਆਉਂਦੀਆਂ ਨੇ, ਨੀਂ ਮੈਨੂੰ ਉਹ ਤੂਤਾਂ ਦੀਆ ਛਾਵਾਂ
ਚਿੱਤ ਕਰਦਾ ਮੇਰਾ ਨੀਂ, ਮੈਂ ਮਾਰ ਉਡਾਰੀ ਵਤਨੀ ਜਾਵਾਂ
ਜਿੰਦਗੀ ਐਸ਼ ਦੀ ਮਾਣਾਗੇ, ਨਹੀਓਂ ਰੋਅਬ ਕਿਸੇ ਦਾ ਸਹਿਣਾ
ਚੱਲ ਚੱਲੀਏ ਇੰਡੀਆ ਨੂੰ ..................................

ਮੇਰੀ ਉਮਰ ਤਾਂ ਲੰਘ ਗਈ ਏ, ਧਾਰਾਂ ਕੱਢਦੀ ਮੱਝਾਂ ਚੋਂਦੀ
ਮੈਂ ਥੱਕ ਹਾਰ ਗਈ ਆਂ, ਗੋਹਾ ਸੁੱਟਦੀ ਪੱਠੇ ਪਾਉਂਦੀ
ਦੱਬ ਮਿਹਨਤ ਕੀਤੀ ਵੇ, ਫਿਰ ਵੀ ਜੁੜਿਆ ਨਾ ਕੋਈ ਗਹਿਣਾ
ਤੂੰ ਕੱਲਾ ਚਲਿਆ ਜਾਹ ਵੇ ..................................

ਬੱਚੇ ਸਾਂਭਣੇ ਪੈਂਦੇ ਨੇ, ਕਰਨੀ ਪੈਂਦੀ ਏ ਘਰ ਦੀ ਰਾਖੀ
ਆਪਣੀ ਘਰ ਦੇ ਅੰਦਰ ਹੀ, ਲੰਘਦੀ ਲੋਹੜੀ ਅਤੇ ਵਿਸਾਖੀ
ਕੁੱਖੋਂ ਜਾਏ ਬਦਲ ਗਏ, ਦਸ ਭਲਾ ਦੂਜਿਆਂ ਦਾ ਕੀ ਕਹਿਣਾ
ਚੱਲ ਚਲੀਏ ਇੰਡੀਆ ਨੂੰ ..................................

ਨਾ ਮੰਜੇ ਬੁਣਨੇ ਪੈਂਦੇ ਵੇ, ਨਾ ਹੀ ਲਿੱਪਣੇ ਪੈਣ ਬਨੇਰੇ
ਦੁੱਧ ਰਿੜਕਣਾ ਪੈਂਦਾ ਵੇ, ਨਾ ਮੈਨੂੰ ਉੱਠਕੇ ਨੇਰ੍ਹੇ
ਨਾ ਖਾਧੀਆਂ ਸਿਉਂਕ ਦੀਆਂ, ਆਪਣੀਆਂ ਕੜੀਆਂ ਅਤੇ ਲਟੈਣਾਂ
ਤੂੰ ਕੱਲਾ ਚਲਿਆ ਜਾਹ..............................

ਨਿੱਤ ਸੁਪਨਿਆਂ ਦੇ ਵਿੱਚ ਨੀ, ਮੇਰੇ ਮੁੜ ਮੁੜ ਆਉਣ ਨਿਆਈਆਂ
ਕਿਵੇਂ ਭੁੱਲ ਜਾਂ ਖੇਤਾਂ ਨੂੰ, ਜਾਨਾਂ ਜਿੱਥੇ ਤੋੜ ਲਗਾਈਆਂ
ਪਿੰਡ ਪਹੁੰਚ ਕੇ ਆਪਣੇ ਨੀ, ਮੈਂ ਤਾਂ ਜਾ ਸੱਥ ਵਿੱਚ ਬਹਿਣਾ
ਚੱਲ ਚੱਲੀਏ ਇੰਡੀਆ ਨੂੰ ...........................

ਭਾਂਡੇ ਮਾਂਜ ਮਾਂਜ ਕੇ ਵੇ, ਮੇਰੇ ਪੋਟੇ ਵੀ ਨੇ ਘਸਗੇ
ਦੇਖ ਨਹੁੰਆਂ ਦੇ ਵਿੱਚ ਵੇ, ਅਜੇ ਤੱਕ ਸੁਆਹ ਪਈ ਰੜਕੇ
ਬੜੀਆਂ ਔਖਾਂ ਕੱਟੀਆਂ ਵੇ, ਸਾਰੀਆਂ ਆਖਣ ਮੇਰੀਆਂ ਭੈਣਾਂ
ਤੂੰ ਕੱਲਾ ਚਲਿਆ ਜਾਹ..............................

ਮੇਰਾ ਜੀਅ ਨਹੀਂ ਲਗਦਾ ਨੀਂ, ਤੈਨੂੰ ਦੱਸ ਕਿਵੇਂ ਸਮਝਾਵਾਂ
ਘਰ ਵਿੱਚ ਘੁੱਟਣ ਜਿਹੀ ਲਗਦੀ, ਮੁੜ ਮੁੜ ਵੇਖਾਂ ਪਿੰਡ ਦੀਆਂ ਰਾਹਵਾਂ
ਮੈਂ ਅੰਦਰ ਸੌਣ ਨਾਲੋਂ, ਖੁੱਲ੍ਹੀ ਹਵਾ ‘ਚ ਚਾਹੁੰਨਾ ਪੈਣਾ
ਚੱਲ ਚੱਲੀਏ ਇੰਡੀਆ ਨੂੰ ..............................

ਨਾ ਸ਼ਾਹਵੇਲੇ ਵੇ, ਨਾ ਹੀ ਭੱਤੇ ਢੋਣੇ ਪੈਂਦੇ
ਨਾ ਗੇੜ ਕੇ ਨਲਕਾ ਵੇ, ਮੈਨੂੰ ਕੱਪੜੇ ਧੋਣੇ ਪੈਂਦੇ
ਮੰਜੇ ਚਾੜ੍ਹ ਕੇ ਕੋਠੇ ਤੇ, ਨਾ ਆਪਾਂ ਨੂੰ ਪੈਂਦਾ ਪੈਣਾ
ਤੂੰ ਕੱਲਾ ਚਲਿਆ ਜਾਹ ਵੇ ..................................

ਨੀ ਮੈਂ ਅੱਕ ਗਿਆ ਬਰਫਾਂ ਤੋਂ, ਵਤਨਾਂ ਨੂੰ ਚਾਹੁੰਨਾ ਜਾਣਾ
ਜੇ ਮੈਂ ਕੱਲਾ ਚਲਾ ਗਿਆ, ਮੇਰਾ ਕੌਣ ਬਣਾਊ ਖਾਣਾ
ਇਹ ਲੜ ਪਏ ਦੋਨੋ ਜੀਅ, ਲੋਕਾਂ ਨੇ ਮੁੜ ਮੁੜ ਕੇ ਕਹਿਣਾ
ਚੱਲ ਚੱਲੀਏ ਇੰਡੀਆ ਨੂੰ ..................................

ਜੇ ਤੂੰ ਏਨਾ ਚਾਹੁੰਨਾਂ ਏਂ, ਤੇਰੀ ਗੱਲ ਨਹੀਂ ਮੋੜਦੀ ਆਖੀ
ਉਮਰਾਂ ਦਾ ਸਾਥ ਸਾਡਾ, ਤੂੰ ਏਂ ਮੇਰਾ ਜੀਵਨ ਸਾਥੀ
‘ਧਾਲੀਵਾਲ’ ਟਿਕਟ ਕਟਾ ਲਿਆ ਵੇ, ਕਿਹੜਾ ਨਿੱਤ ਨਿੱਤ ਤੂੰ ਕਹਿਣਾ
ਚੱਲ ਚੱਲੀਏ ਇੰਡੀਆ ਨੂੰ, ਆਪਾਂ ਕੀ ਕਨੇਡਾ ਤੋਂ ਲੈਣਾ
*******
g. S. Sohi
 
Top