ਮਾਹੀ ਗਿੱਲ ਨੂੰ ਮਿਲਿਆ ਰਾਮੂ ਦੀ ਫ਼ਿਲਮ ‘ਚ ਲੀਡ ਰੋਲ

ਮੁੰਬਈ, 6 ਅਪ੍ਰੈਲ (ਮਿ. ਡੇ.)¸ਮਾਹੀ ਗਿੱਲ ਰਾਮ ਗੋਪਾਲ ਵਰਮਾ ਦੀ ਅਗਲੀ ਫ਼ਿਲਮ ‘ਚ ਲੀਡ ਰੋਲ ਕਰੇਗੀ। ਇਹ ਫ਼ਿਲਮ ਮਹੀਨੇ ਦੇ ਅਖੀਰ ਤਕ ਸ਼ੁਰੂ ਹੋ ਜਾਵੇਗੀ। ਵਰਮਾ ਨੇ ਅਮਿਤਾਭ ਬੱਚਨ ‘ਤੇ ਕੁਝ ਦ੍ਰਿਸ਼ ਫ਼ਿਲਮਾਉਣੇ ਸਨ ਪਰ ਉਸਦੀ ਉਪਲਬੱਧਤਾ ਨਾ ਹੋਣ ਕਾਰਨ ਉਸਨੂੰ ਆਪਣੀ ਯੋਜਨਾ ਠੰਡੇ ਬਸਤੇ ਵਿਚ ਪਾਉਣੀ ਪਈ ਪਰ ਉਹ ਮਾਹੀ ਗਿੱਲ ‘ਤੇ ਦ੍ਰਿਸ਼ ਛੇਤੀ ਹੀ ਮੁਕੰਮਲ ਕਰਨਾ ਚਾਹੁੰਦਾ ਹੈ। ਇਕ ਸੂਤਰ ਨੇ ਦੱਸਿਆ ਕਿ ਰਾਮੂ ਦਿਲਚਸਪ ਪਟਕਥਾ ‘ਤੇ ਕੰਮ ਸ਼ੁਰੂ ਕਰ ਚੁੱਕਾ ਹੈ। ਇਹ ਫ਼ਿਲਮ ਔਰਤ ਆਧਾਰਿਤ ਹੈ। ਇਸ ਫ਼ਿਲਮ ਵਿਚ ਭੂਮਿਕਾ ਲਈ ਉਸਨੂੰ ਇਕ ਤਕੜੀ ਬੋਲਡ ਅਦਾਕਾਰਾ ਚਾਹੀਦੀ ਸੀ। ਉਸਨੇ ਮਾਹੀ ਦਾ ਕੰਮ ਦੇਖਿਆ ਤੇ ਉਹ ਉਸਨੂੰ ਇਸ ਭੂਮਿਕਾ ਲਈ ਢੁੱਕਵੀਂ ਲੱਗੀ। ਰਾਮੂ ਉਸਨੂੰ ਮਿਲਿਆ ਤੇ ਬੈਠਕ ਦੌਰਾਨ ਮਾਹੀ ਗਿੱਲ ਨੇ ਫ਼ਿਲਮ ਲਈ ਉਸਨੂੰ ਸਹਿਮਤੀ ਦੇ ਦਿੱਤੀ ਪਰ ਰਸਮੀ ਕਾਰਵਾਈਆਂ ਕਰਨੀਆਂ ਅਜੇ ਬਾਕੀ ਹਨ। ‘ਦੇਵ ਡੀ’ ਅਦਾਕਾਰਾ ਨੇ ਕਿਹਾ ਕਿ ਮੈਂ ਰਾਮੂ ਨੂੰ ਮਿਲੀ ਸੀ ਪਰ ਅਜੇ ਤਕ ਕੁਝ ਵੀ ਸਿਰੇ ਨਹੀਂ ਚੜ੍ਹਿਆ।
 
Top