ਸਿੰਘਮ’ ਦੀ ਕੋ-ਸਟਾਰ ਕਾਜਲ ‘ਚ ਖ਼ਾਸ ਦਿਲਚਸਪੀ ਹੈ ਦੇਵਗ&

ਮੁੰਬਈ, 5 ਅਪ੍ਰੈਲ (ਮਿ. ਡੇ.)¸ਅਜੈ ਦੇਵਗਨ ‘ਸਿੰਘਮ’ ਦੀ ਆਪਣੀ ਕੋ-ਸਟਾਰ ਕਾਜਲ ਅਗਰਵਾਲ ਬਾਰੇ ਵਿਸ਼ੇਸ਼ ਦਿਲਚਸਪੀ ਲੈ ਰਿਹਾ ਹੈ। ਇਸ ਦੱਖਣ ਭਾਰਤੀ ਐਕਟ੍ਰੈੱਸ ਨੇ ਰੋਹਿਤ ਸ਼ੈੱਟੀ ਵਲੋਂ ਨਿਰਦੇਸ਼ਿਤ ਹਿੰਦੀ ਰੀਮੇਕ ਵਿਚ ਆਪਣੀ ਸ਼ੁਰੂਆਤ ਕੀਤੀ ਹੈ। ਅਜੈ ਨੇ ਆਪਣੀਆਂ ਲੀਡ ਹੀਰੋਇਨਾਂ ਨੂੰ ਉਤਸ਼ਾਹਿਤ ਕਰਨ ਵਿਚ ਕਦੇ ਰੁਚੀ ਨਹੀਂ ਲਈ ਪਰ ਕਾਜਲ ਨਾਲ ਉਹ ਮਹਿਸੂਸ ਕਰਦਾ ਹੈ ਕਿ ਬੀ-ਟਾਊਨ ਵਿਚ ਉਸ ਨੂੰ ਲਾਂਚ ਕਰਨ ਲਈ ਮਦਦ ਕਰਨ ਵਿਚ ਇਕ ਉਚਿਤ ਰਣਨੀਤੀ ਦੀ ਲੋੜ ਹੈ। ਇਕ ਸੂਤਰ ਨੇ ਖ਼ੁਲਾਸਾ ਕੀਤਾ ਹੈ ਕਿ ਅਜੇ ਪਹਿਲਾਂ ਵੀ ਨਿਊਕਮਰਜ਼ ਨਾਲ ਕੰਮ ਕਰ ਚੁੱਕਾ ਹੈ ਪਰ ਉਸ ਨੇ ਕਦੇ ਇੰਨਾ ਉਤਸ਼ਾਹ ਅਤੇ ਜੋਸ਼ ਨਹੀਂ ਦਿਖਾਇਆ। ਹੁਣ ਉਹ ਮਹਿਸੂਸ ਕਰਦਾ ਹੈ ਕਿ ਇਕ ਵਿਅਕਤੀ ਨੂੰ ਪਹਿਲਾਂ ਨਾਲੋਂ ਵਧੇਰੇ ਜੋਸ਼ੀਲਾ ਹੋਣ ਦੀ ਲੋੜ ਹੁੰਦੀ ਹੈ ਅਤੇ ਉਹ ਕਾਜਲ ਨੂੰ ਮੀਡੀਆ ਤੋਂ ਲੁਕਾਉਣਾ ਨਹੀਂ ਚਾਹੁੰਦਾ। ਕਾਜਲ ਦੱਖਣ ਵਿਚ ਕੰਮ ਕਰ ਚੁੱਕੀ ਹੈ ਅਤੇ ਇਕ ਹਰਮਨਪਿਆਰਾ ਚਿਹਰਾ ਹੈ। ਅਜੇ ਦਾ ਵਿਚਾਰ ਹੈ ਕਿ ਉਸ ਨੂੰ ਬੇਹਤਰ ਬ੍ਰਾਡਿੰਗ ਦੀ ਲੋੜ ਹੈ। ਕਾਜਲ ਨੇ ਐਕਟਰ ਨੂੰ ‘ਸਿੰਘਮ’ ਦੇ ਗੋਆ ਸ਼ੈਡਿਊਲ ਦੌਰਾਨ ਪ੍ਰਭਾਵਿਤ ਕੀਤਾ ਸੀ, ਉਥੇ ਅਜਿਹੀ ਵੀ ਚਰਚਾ ਸੀ ਕਿ ਅਗਲੀ ‘ਗੋਲਮਾਲ’ ਫ਼ਿਲਮ ਵਿਚ ਉਸ ਦਾ ਇਕ ਗਾਣਾ ਵੀ ਹੋ ਸਕਦਾ ਹੈ।
 
Top