ਰਾ ਵਨ’ ‘ਚ ਪਹਿਲੀ ਚੋਣ ਬਾਰੇ ਦੀਪਿਕਾ ਦੀ ਅਫ਼ਵਾਹ ਤੋਂ ਕ

ਮੁੰਬਈ, 5 ਅਪ੍ਰੈਲ (ਮਿ. ਡੇ.)¸ਇਕ ਐਕਟ੍ਰੈੱਸ ਨੂੰ ਦੂਜੀ ਵਿਰੁੱਧ ਉਤਾਰਨਾ ਅੱਜਕਲ ਇਕ ਰਿਵਾਜ਼ ਹੀ ਬਣ ਚੁੱਕਾ ਹੈ। ਇਸ ਦੀ ਤਾਜ਼ਾ ਮਿਸਾਲ ਹੈ ਦੀਪਿਕਾ ਪਾਦੂਕੋਣ, ਜਿਹੜੀ ਕਰੀਨਾ ਕਪੂਰ ਦੇ ਵਿਰੁੱਧ ਉਤਾਰੀ ਗਈ ਹੈ। ਇਕ ਸੂਤਰ ਦਾ ਕਹਿਣਾ ਹੈ, ”ਹਾਲ ਹੀ ਵਿਚ ਦੀਪੀ ਕਿਸੇ ਨੂੰ ਕਹਿੰਦੀ ਸੁਣੀ ਗਈ ਸੀ ਕਿ ‘ਰਾ ਵਨ’ ਵਿਚ ਛੱਮਕ ਛੱਲੋ ਡਾਂਸ ਲਈ ਉਹ ਪਹਿਲੀ ਚੋਣ ਸੀ ਅਤੇ ਨਿਰਮਾਤਾ ਸ਼ਾਹਰੁਖ਼ ਖ਼ਾਨ ਦੇ ਦਿਮਾਗ ਵਿਚ ਉਹ ਆਈਟਮ ਨੰਬਰ ਵਜੋਂ ਮੌਜੂਦ ਸੀ ਅਤੇ ਇਹ ਕਿ ਬੇਬੋ ਨੇ ਉਸ ਸਮੇਂ ਇਕ ਢੁੱਕਵਾਂ ਉੱਤਰ ਦਿੱਤਾ, ਜਦੋਂ ਉਸ ਨੇ ਇਸ ਬਾਰੇ ਸੁਣਿਆ ਸੀ ਪਰ ਉਹ ਪ੍ਰੇਸ਼ਾਨ ਸੀ ਅਤੇ ਮਹਿਸੂਸ ਕਰਦੀ ਹੈ ਕਿ ਦੀਪੀ ਸਿਰਫ਼ ‘ਦਮ ਮਾਰੋ ਦਮ’ ਤੋਂ ਮਸ਼ਹੂਰੀ ਖੱਟਣ ਲਈ ਇਹ ਸਭ ਕੁਝ ਕਰ ਰਹੀ ਹੈ।
ਬੇਬੋ ਦੇ ਇਕ ਨਜ਼ਦੀਕੀ ਸੂਤਰ ਦਾ ਕਹਿਣਾ ਹੈ, ”ਛਮਕ ਛੱਲੋ’ ਇਕ ਆਈਟਮ ਨੰਬਰ ਹੀ ਨਹੀਂ ਹੈ। ਕਰੀਨਾ ਫ਼ਿਲਮ ਦੀ ਹੀਰੋਇਨ ਹੈ ਅਤੇ ਗਾਣਾ ਕਹਾਣੀ ਦਾ ਇਕ ਹਿੱਸਾ ਹੈ। ਇਸ ਕਰਕੇ ਦੀਪੀ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ। ਬੇਬੋ ਅਜਿਹੀਆਂ ਅਫ਼ਵਾਹਾਂ ਤੋਂ ਖੁਸ਼ ਹੁੰਦੀ ਹੈ। ਦੀਪਿਕਾ ਭਾਵੇਂ ਆਪਣੇ ‘ਦਮ ਮਾਰੋ ਦਮ’ ਟਰੈਕ ਵਜੋਂ ਇਹ ਅਫ਼ਵਾਹ ਫੈਲਾਅ ਰਹੀ ਹੈ।
‘ਰਾ ਵਨ’ ਦੇ ਨਿਰਦੇਸ਼ਕ ਅਨੁਭਵ ਸਿਨਹਾ ਦਾ ਕਹਿਣਾ ਹੈ, ”ਅਸੀਂ ਕਦੇ ਵੀ ਆਈਟਮ ਗਾਣੇ ‘ਦਮ ਮਾਰੋ ਦਮ’ ਲਈ ਦੀਪਿਕਾ ਤਕ ਪਹੁੰਚ ਨਹੀਂ ਕੀਤੀ। ‘ਛਮਕ ਛੱਲੋ’ ਕਹਾਣੀ ਦਾ ਇਕ ਅਨਿੱਖੜਵਾਂ ਹਿੱਸਾ ਹੈ। ਇਹ ਗੀਤ ਗਲੈਮਰਸ ਅਤੇ ਸੈਕਸੀ ਹੋਵੇਗਾ ਪਰ ਇਹ ਇਕ ਆਈਟਮ ਗੀਤ ਨਹੀਂ ਹੈ, ਜੋ ਕਿ ਆਮ ਕਰਕੇ ਫ਼ਿਲਮ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਕਹਾਣੀ ਨੂੰ ਇਸ ਦੀ ਲੋੜ ਨਹੀਂ ਹੁੰਦੀ।
 
Top