ਵਿਦੇਸ਼ੀ ਕਾਲ ਗਰਲ ਰੈਕੇਟ ਦਾ ਭਾਂਡਾ ਭੱਜਾ


ਨਵੀਂ ਦਿੱਲੀ, 31 ਮਾਰਚ (ਯੂ. ਐੱਨ. ਆਈ.)¸ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਇਕ ਵਿਦੇਸ਼ੀ ਕਾਲ ਗਰਲ ਰੈਕੇਟ ਦਾ ਭਾਂਡਾ ਭੰਨਦੇ ਹੋਏ 5 ਕੁੜੀਆਂ ਅਤੇ ਇਕ ਦਲਾਲ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਫੜੀਆਂ ਗਈਆਂ ਕੁੜੀਆਂ ਉਜਬੇਕਿਸਤਾਨ ਦੀਆਂ ਹਨ ਅਤੇ ਉਹ ਰਾਜਧਾਨੀ ਵਿਚ ਬੀਤੇ ਕਈ ਮਹੀਨਿਆਂ ਤੋਂ ਜਿਸਮਫਿਰੋਸ਼ੀ ਦੇ ਧੰਦੇ ‘ਚ ਸਰਗਰਮ ਸਨ। ਇਹ ਕੁੜੀਆਂ ਦਲਾਲ ਰਾਹੀਂ ਗਾਹਕਾਂ ਨੂੰ ਪੱਟੂ ਪਾਉਂਦੀਆਂ ਸਨ ਅਤੇ ਉੱਚੀ ਰਕਮ ਵਸੂਲ ਕਰਦੀਆਂ ਸਨ। ਇਸ ਰਕਮ ‘ਚ ਦਲਾਲ ਦਾ ਵੀ ਹਿੱਸਾ ਹੁੰਦਾ ਸੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੁੜੀਆਂ ਦੀ ਗ੍ਰਿਫਤਾਰੀ ਦੀ ਸੂਚਨਾ ਸੰਬੰਧਤ ਦੇਸ਼ ਦੇ ਭਾਰਤ ਸਥਿਤ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਇਸ ਨਾਲ ਜੁੜੇ ਕੁਝ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
 
Top