ਮੈਂ ਕੀ ਜਾਣਾ

ਮੈਂ ਕੀ ਜਾਣਾ ਇਹ ਇਸ਼ਕ ਸਮੁੰਦਰ ਕਿੰਨੇ ਡੂੰਘੇ ਨੇ
ਮੈਂ ਕੀ ਜਾਣਾ ਇਹ ਸੁਲਾਹ ਸਫ਼ਾਈਆ ਕੀ ਰੋਸੇ ਹੁੰਦੇ ਨੇ,

ਕਦੇ ਦਿੱਤਾ 'ਨੀ ਕੋਈ ਤੋਹਫ਼ਾ ਕਿਸੇ ਕੁਆਰੀ ਨੂੰ
ਮੈਂ ਕੀ ਜਾਣਾ ਇਹ ਕੀ ਝਾਂਜਰਾਂ, ਕੀ ਬੁੰਦੇ ਹੁੰਦੇ ਨੇ,

ਸਾਤੋਂ ਇਹਨਾਂ ਅੱਲੜ੍ਹਾ ਦੀ ਖ਼ਿਦਮਤ ਨਈ ਹੋਈ
ਮੈਂ ਕੀ ਜਾਣਾ ਇਹ ਕੀ ਗੁਲਾਮੀ ਦੇ ਫੰਦੇ ਹੁੰਦੇ ਨੇ,

ਰੱਬ ਜਾਣੇ ਲੋਕੀ ਐਨੀਆ ਕਿਵੇਂ ਨਿਭਾ ਜਾਂਦੇ
ਮੈਂ ਕੀ ਜਾਣਾ ਇਹ ਗੁਨਾਹ ਚੰਗੇ ਜਾਂ ਮੰਦੇ ਹੁੰਦੇ ਨੇ
 
Top