ਮੇਰੇ ਸੁੱਤੇ ਭਾਗ ਜਗਾ

ਰੱਬਾ ਚਮੜ੍ਹੀ ਮੇਰੇ ਸਰੀਰ ਦੀ, ਮੈਂ ਦਿਆਂ ਸਰੀਰੋ ਲਾਹ
ਮੈਂ ਕੱਟ ਬਣਾਵਾ ਜੁੱਤੀਆ ਓਹਦੇ ਪੈਰੀ ਦੇਆਂ ਪੁਆ,
ਮੈਂ ਸਿਰੋ ਲੁਹਾਵਾ ਖੋਪਰੀ ਵਿਚ ਪੇਸ਼ ਕਰਾ ਮੈਂ ਜਾਮ,
ਮੈਂ ਮਾਸ ਖੁਆਵਾ ਚੀਰ ਕੇ, ਅੱਜ ਹੋ ਜਾ ਲਹੂ ਲੋਹਾਨ,
ਅਸਾਂ ਇਸ਼ਕ਼ ਕਮਾਉਣਾ ਰੱਜ ਕੇ ਨਾ ਦੁਨਿਆ ਦੀ ਪਰਵਾਹ,
ਮੈਂਡਾ ਯਾਰ ਵਸਿੰਦਾ ambree ਸਾਡੀ ਓਹੀ ਇਕ ਦਰਗਾਹ,
ਮੈਂ ਵਿਰ੍ਹੋ ਤੜਫਦਾ ਸਜਣਾ, ਇਕ ਦੀਦ ਤੇਰੀ ਦੀ ਪਿਆਸ,
ਤੇਨੂ ਤੱਕ ਤੱਕ ਰੋਂਦਇਆ ਹੁਣ ਮੁੱਕ ਚੱਲੀ ਇਹ ਲਾਸ਼,
ਮੈਂ ਗ਼ਜ਼ਲ ਬਣਾਵਾ ਇਸ਼ਕ਼ ਦੀ,
ਕੋਈ ਲਿਖਾ "ਹੀਰ" ਕਲਾਮ,
ਅਸਾਂ ਨਚ ਕੇ ਯਾਰ ਮਾਨਾਵਨਾ ਬਣ ਕੰਜਰੀ ਹੋ ਬਦਨਾਮ,
ਅੱਜ "ਪ੍ਰੀਤ" ਨਿਮਾਣਾ ਰੋਂਦਇਆ, ਕਰੇ ਇਕੋ ਅਰਜ਼ ਖੁਦਾ,
ਮੇਰੇ lekhan ਵਿਚ ਓਹ ਲਿਖ ਕੇ ਮੇਰੇ ਸੁੱਤੇ ਭਾਗ ਜਗਾ

writter :- preet
 
Top