ਜਬਰ

Yaar Punjabi

Prime VIP
ਜਿਹੜੇ ਲਾਉਦੇ ਕਾਲੇ ਟਿੱਕੇ
ਉਹਨਾ ਆਪਿਣਆ ਦੀ ਨਜਰ ਨੇ ਮਾਰਿਆ,
ਹਰ ਖਵਾਹਿਸ ਲਈ ਜਿਹਦੇ ਕੋੜੇ ਘੁੱਟ ਪੀਤੇ
ਚੜੀ ਜਵਾਨੀ ਨੂੰ ਉਸ ਸਬਰ ਨੇ ਮਾਰਿਆ,
ਕਿਹੜੀਆ ਸੀ ਜਿੰਮੇਵਾਰੀਆ ਤੇ ਕਬੀਲਦਾਰੀਆ
ਸਾਨੂੰ ਤਾ ਬਸ ਬਾਪੂ ਦੀ ਬਣੀ ਕਬਰ ਨੇ ਮਾਰਿਆ,
ਵੇਖ ਰੱਖੜੀ ਭੈਣ ਮੇਰੀ ਫੁੱਟ ਫੁੱਟ ਰੋਈ
ਵਿੱਚ ਪਰਦੇਸ ਇਸੇ ਖਬਰ ਨੇ ਮਾਰਿਆ,
ਕਿਸੇ ਨੇ ਦੋਲਤ ਲਈ ਕਿਸੇ ਨੇ ਈਰਖੇ ਲਈ
ਮਨਦੀਪ ਵਿਚਾਰਾ ਤਾ ਲੋਕਾ ਦੇ ਜਬਰ ਨੇ ਮਾਰਿਆ,,,,
 
Top