PENDU
Elite
ਮਾਂ
ਤੰਗੀਆਂ ਤੁਰਸ਼ੀਆਂ ਨਾਲ ਜਦ ਧੁਖੇ ਘਰ ,
ਘਰ ਨੂੰ ਬਚਾਉਣ ਲਈ ਖੁਦ ਸੜਦੀ ਮਾਂ....
...
ਕਿਸੇ ਦਿਨ ਤਾਂ ਆਵੇਗਾ ਖੁਸ਼ਗਵਾਰ ਮੌਸਮ ,
ਇਸੇ ਲਈ ਗਰੀਬੀ ਨਾਲ ਹੈ ਲੜਦੀ ਮਾਂ....
ਆਪਣੇ ਸਭ ਲਫਜ਼ ਕਰ ਦਿਆਂ ਉਹਦੇ ਨਾਮ ,
ਕਿਉਂਕਿ ਮੇਰੀ ਹਰ ਮੰਗ ਮੂਹਰੇ ਹਰਦੀ ਮਾਂ ...
ਜਦ ਹੁੰਦੀ ਏ ਕੁਦਰਤ ਦੀ ਕੋਈ ਕਰੋਪੀ ,
ਤਾਂ ਢਾਲ ਬਣ ਮੇਰੇ ਅੱਗੇ ਹੈ ਖੜਦੀ ਮਾਂ...
ਕਿਹੋ ਜਿਹਾ ਕੀਤਾ ਹੈ ਜ਼ਮਾਨੇ ਨੇ ਵਿਹਾਰ ,
ਤਾਂਹੀਓਂ ਰੋਜ਼ ਮੇਰਾ ਚਿਹਰਾ ਪੜਦੀ ਮਾਂ...
ਰਹਿ ਨਾ ਜਾਵਾਂ ਕਿਸੇ ਵੀ ਖੁਸ਼ੀ ਤੋਂ ਵਿਹੂਣਾ ,
ਚਿਰਾਂ ਤੋਂ ਭੁੱਖਾਂ-ਤਰੇਹਾਂ ਨਾਲ ਲੜਦੀ ਮਾਂ....
ਹੁੰਦੀ ਹੈ ਰੱਬ ਦੇ ਕਹਿਰ ਦਾ ਸ਼ਿਕਾਰ ਵੀ ,
ਤੇ ਮੇਰੀਆਂ ਸੱਭੇ ਵਧੀਕੀਆਂ ਵੀ ਜਰਦੀ ਮਾਂ ....
ਝੁਲਸ ਨਾ ਜਾਵੇ ਦੁਨਿਆਵੀ ਸੇਕ ਨਾਲ ਮੇਰੀ ਰੂਹ ,
ਮੇਰੇ ਤੋਂ ਪਹਿਲਾਂ ਹਰ ਅੱਗ ਨੂੰ ਹੱਥ 'ਚ ਫੜਦੀ ਮਾਂ
ਤੰਗੀਆਂ ਤੁਰਸ਼ੀਆਂ ਨਾਲ ਜਦ ਧੁਖੇ ਘਰ ,
ਘਰ ਨੂੰ ਬਚਾਉਣ ਲਈ ਖੁਦ ਸੜਦੀ ਮਾਂ....
...
ਕਿਸੇ ਦਿਨ ਤਾਂ ਆਵੇਗਾ ਖੁਸ਼ਗਵਾਰ ਮੌਸਮ ,
ਇਸੇ ਲਈ ਗਰੀਬੀ ਨਾਲ ਹੈ ਲੜਦੀ ਮਾਂ....
ਆਪਣੇ ਸਭ ਲਫਜ਼ ਕਰ ਦਿਆਂ ਉਹਦੇ ਨਾਮ ,
ਕਿਉਂਕਿ ਮੇਰੀ ਹਰ ਮੰਗ ਮੂਹਰੇ ਹਰਦੀ ਮਾਂ ...
ਜਦ ਹੁੰਦੀ ਏ ਕੁਦਰਤ ਦੀ ਕੋਈ ਕਰੋਪੀ ,
ਤਾਂ ਢਾਲ ਬਣ ਮੇਰੇ ਅੱਗੇ ਹੈ ਖੜਦੀ ਮਾਂ...
ਕਿਹੋ ਜਿਹਾ ਕੀਤਾ ਹੈ ਜ਼ਮਾਨੇ ਨੇ ਵਿਹਾਰ ,
ਤਾਂਹੀਓਂ ਰੋਜ਼ ਮੇਰਾ ਚਿਹਰਾ ਪੜਦੀ ਮਾਂ...
ਰਹਿ ਨਾ ਜਾਵਾਂ ਕਿਸੇ ਵੀ ਖੁਸ਼ੀ ਤੋਂ ਵਿਹੂਣਾ ,
ਚਿਰਾਂ ਤੋਂ ਭੁੱਖਾਂ-ਤਰੇਹਾਂ ਨਾਲ ਲੜਦੀ ਮਾਂ....
ਹੁੰਦੀ ਹੈ ਰੱਬ ਦੇ ਕਹਿਰ ਦਾ ਸ਼ਿਕਾਰ ਵੀ ,
ਤੇ ਮੇਰੀਆਂ ਸੱਭੇ ਵਧੀਕੀਆਂ ਵੀ ਜਰਦੀ ਮਾਂ ....
ਝੁਲਸ ਨਾ ਜਾਵੇ ਦੁਨਿਆਵੀ ਸੇਕ ਨਾਲ ਮੇਰੀ ਰੂਹ ,
ਮੇਰੇ ਤੋਂ ਪਹਿਲਾਂ ਹਰ ਅੱਗ ਨੂੰ ਹੱਥ 'ਚ ਫੜਦੀ ਮਾਂ
By:BANNY