ਤੇਰੇ ਸ਼ਹਿਰ ਦੀਆਂ

ਮੇਰੇ ਪਿੰਡ ਤੌਂ ਵਧ ਗਈਆਂ ਨੇ, ਵਾਟਾਂ ਤੇਰੇ ਸ਼ਹਿਰ ਦੀਆਂ,
ਅਖ ਮੇਰੀ ਦਾ ਭਰਮ ਏਹ,ਯਾਂ ਕਰਮਾਤਾਂ ਤੇਰੇ ਸ਼ਹਿਰ ਦੀਆਂ,

ਸਾਡੇ ਵਰਕੇ ਬਦਲਣ ਕਲੰਡਰ ਦੇ,ਪਰ ਹਲਾਤ ਓਹੀ,
ਸੁਣਿਆ ਨਿਤ ਸੱਜਰੀਆਂ ਹੁੰਦੀਆਂ ਨੇ,ਪਰਭਾਤਾਂ ਤੇਰੇ ਸ਼ਹਿਰ ਦੀਆਂ,

ਸਾਡੇ ਸੂਰਜ ਵੀ ਕਤਰਾਉਂਦਾ ਚਾਨਣ ਵੰਡਣ ਤੋਂ,
ਬਨਾਉਟੀ ਰੌਸ਼ਨੀਆਂ ਨਾਲ ਵੀ ਦਗਦੀਆਂ ਨੇ,ਰਾਤਾਂ ਤੇਰੇ ਸ਼ਹਿਰ ਦੀਆਂ,

ਜੋ ਸ਼ਕਸ਼ ਆਇਆ ਸ਼ਹਿਰ ਤੇਰੇ ਵਿਚ,ਬਸ ਇੱਕੋ ਗੱਲ ਆਖੇ,
ਵਾਹ ਵਾਹ, ਕਿਆ ਕਹਿਨੇ, ਜੀ ਕਿਆ ਬਾਤਾਂ ਤੇਰੇ ਸ਼ਹਿਰ ਦੀਆਂ,

ਉਮਰ ਨਾਲ ਹੁਣ ਯਾਦਾਂ ਸਭ ਧੁੰਦਲੀਆਂ ਪੈ ਚੱਲੀਆਂ
ਨਹੀ ਭੁਲਿਆ ਤਾਂ ਓਹ ਮੈਂ ਬਸ,ਮੁਲਾਕਾਤਾਂ ਤੇਰੇ ਸ਼ਹਿਰ ਦੀਆਂ,

ਖ੍ਹੌਰੇ ਪਿਆਸ ਕਿਉਂ ਨਹੀ ਬੁਝਦੀ ਤੇਰੇ ਸ਼ਹਿਰ ਦੇ ਲੋਕਾਂ ਦੀ?
ਪਾਣੀ ਅਖ ਮੇਰੀ ਚੋ ਲੈੰਦੀਆਂ ਨਿੱਤ,ਬਰਸਾਤਾਂ ਤੇਰੇ ਸ਼ਹਿਰ ਦੀਆਂ,

ਅਸੀਂ ਹੱਕ ਲਈ ਵੀ ਲੜੀਏ ਤਾਂ ਮੁਜ਼ਰਿਮ ਅਖਵਾਉਂਦੇ ਹਾਂ,
ਹਸੀਨ ਕਿੱਸਾ ਅਖਵਾਉਂਦੀਆ,ਵਾਰਦਾਤਾਂ ਤੇਰੇ ਸ਼ਹਿਰ ਦੀਆਂ,

ਸਾਡੀ ਟੌਹਰ ਹੈ ਫ਼ੁਲਕਾਰੀ,ਬਾਗ ਤੇ ਚਾਦਰਿਆਂ ਨਾਲ,
ਮਕਬੂਲ ਹੋਈਆਂ ਨੇ ਜੀਨਾ ਅਤੇ ਫ਼ਰਾਕਾਂ,ਤੇਰੇ ਸ਼ਹਿਰ ਦੀਆਂ.-------------ਢੀੰਡਸਾ.


writer- manpreet dhindsaa
 
Top