ਅੱਜ ਨਾ ਕਰ ਕੋਈ ਸਵਾਲ

ਅੱਜ ਨਾ ਕਰ ਕੋਈ ਸਵਾਲ,
ਕੇ ਜਵਾਬ ਮੈਂ ਦੇ ਨਹੀਂ ਸਕਦਾ|
ਨਾ ਕਰੀ ਬਹੁਤੀ ਹਿੰਡ ਐਵੇਂ,
ਕੇ ਤੈਨੂੰ ਜਵਾਬ ਵੀ ਤਾਂ ਦੇ ਨਹੀਂ ਸਕਦਾ|

ਨਾ ਪੁਛ ਕੇ ਯਾਦਾਂ ਦੇ ਪੰਨਿਆਂ ਤੇ,
ਚਿਹਰਾ ਜਿਸਦਾ ਉਲੀਕਿਆ, ਓਹ ਕੌਣ ਹੈ?
ਨਾ ਪੁਛ ਕੇ ਛੱਡ ਕੇ ਮੰਜ਼ਿਲਾਂ ਨੂੰ,
ਰਾਹ ਜਿਸਦਾ ਉਡੀਕਿਆ, ਓਹ ਕੌਣ ਹੈ?

ਕਿਸ ਕਰਕੇ ਗੁੰਮਿਆ ਤੇਰੇ ਦਿਲ ਦਾ ਕਰਾਰ,
ਜੋ ਭੁੱਲਿਆ ਕਰਕੇ ਇਕਰਾਰ, ਓਹ ਕੌਣ ਹੈ?
ਕਿਸ ਲਈ ਸੀ ਤੂੰ ਦੁਨੀਆ ਭੁੱਲਣ ਨੂੰ ਫ਼ਿਰਦਾ,
ਜਿਸਨੇ ਤੈਨੂੰ ਦਿੱਤਾ ਭੁਲਾ, ਓਹ ਕੌਣ ਹੈ?

ਕਿਹਦਾ ਨਾਮ ਸੀ ਰਹਿੰਦਾ ਤੇਰੇਆਂ ਬੁੱਲ੍ਹਾਂ ਤੇ,
ਤੇ ਜਿਸਨੂੰ ਕਹਿੰਦਾ ਸੀ ਖੁਦਾ, ਓਹ ਕੌਣ ਹੈ?
ਕੌਣ ਹੈ ਜਿਸਨੇ ਤੂੰ ਸਰਾਪਿਆ ਹੋਇਆ ਹੈਂ,
ਜਿਸ ਲਈ ਤੂੰ ਮੰਗਦਾ ਸੀ ਦੁਆ, ਓਹ ਕੌਣ ਹੈ?

ਕੌਣ ਹੈ ਜੋ ਤੇਰੇ ਗੀਤਾਂ ਦੀ ਰਾਣੀ ਹੈ,
ਜਿਸ ਲਈ ਨਿੱਤ ਲਿਖਦਾ ਸ਼ੇਅਰ ਨਵਾਂ,ਓਹ ਕੌਣ ਹੈ?
ਕਿਸਨੇ ਖਿੱਚ ਪੱਲਾ ਛੁਡਾਇਆ ਤੇਰੇ ਤੋਂ,
ਜਿਸਨੇ ਦਿੱਤੀ ਕਲਮ ਫ਼ੜਾ, ਓਹ ਕੌਣ ਹੈ?

ਨਾ ਪੁਛ ਕੇ ਮੈਂ ਕਿਉਂ ਮਸੋਸਿਆ ਜਿਹਾ ਰਹਿੰਦਾ ਹਾਂ?
ਨਾ ਪੁਛ ਕੇ ਗੀਤਾਂ ਰਾਹੀ ਮੈਂ ਕਿਸਨੂੰ ਲਭਦਾ ਰਹਿੰਦਾ ਹਾਂ?
ਗੱਲ ਇਹ ਨਹੀਂ ਕੇ "ਢੀਂਡਸੇ" ਕੋਲ ਜਵਾਬ ਹੈ ਨਹੀ,
ਮੈਂ ਚੁੱਪ ਹਾਂ ਕੇ ਮੇਰੇ ਕਰਕੇ ਓਹ ਕਿਤੇ ਬਦਨਾਮ ਨਾ ਹੋਵੇ|
ਬਸ ਕਰ ਹੁਣ ਹੋਰ ਨਾ ਛੇੜੀ ਐਸੇ ਸਵਾਲਾਂ ਨੂੰ,
ਦੇਖੀ ਕਿਤੇ ਮੇਰੇ ਜਵਾਬਾਂ ਚ ਬਸ ਤੇਰਾ ਹੀ ਨਾਮ ਹੋਵੇ|

ਅੱਜ ਨਾ ਕਰ ਕੋਈ ਸਵਾਲ,
ਕੇ ਜਵਾਬ ਮੈਂ ਦੇ ਨਹੀਂ ਸਕਦਾ|
ਨਾ ਕਰੀ ਬਹੁਤੀ ਹਿੰਡ ਐਵੇਂ,
ਕੇ ਤੈਨੂੰ ਜਵਾਬ ਵੀ ਤਾਂ ਦੇ ਨਹੀਂ ਸਕਦਾ|


writen by :- manpreet dhindsa
 
Top