ਸੋਨਾ 135 ਰੁਪਏ ਮੰਦਾ ਹੋਇਆ, ਚਾਂਦੀ 500 ਰੁਪਏ ਟੁੱਟੀ

[JUGRAJ SINGH]

Prime VIP
Staff member
ਨਵੀਂ ਦਿੱਲੀ - ਥੋਕ ਸਰਾਫਾ ਬਾਜ਼ਾਰ ਵਿਚ ਸੋਨਾ ਕਿਲੋਬਾਰ 135 ਰੁਪਏ ਮੰਦਾ ਹੋ ਕੇ 30015 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਸਟੈਂਡਰਡ ਸੋਨਾ 30,125 ਰੁਪਏ 'ਤੇ ਮਾਮੂਲੀ 35 ਰੁਪਏ ਘਟਿਆ। ਕਾਰੋਬਾਰ ਨਾ ਹੋਣ ਨਾਲ ਗਿੰਨੀ 100 ਰੁਪਏ ਮੰਦੀ ਹੋ ਕੇ 25000 ਰੁਪਏ ਰਹਿ ਗਈ। ਭਾਵੇਂ ਹਫਤੇ ਦੇ ਅਖੀਰ ਵਿਚ ਸੋਨੇ ਵਿਚ 45 ਰੁਪਏ ਦੀ ਤੇਜ਼ੀ ਆਈ। ਸਮੀਖਿਆ ਅਧੀਨ ਹਫਤੇ ਵਿਚ ਚਾਂਦੀ ਹਾਜ਼ਰ 500 ਰੁਪਏ ਡਿਗ ਕੇ 44800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵਾਅਦਾ 44800 ਰੁਪਏ 'ਤੇ 650 ਰੁਪਏ ਟੁੱਟਾ।
ਆਮ ਕਾਰੋਬਾਰ ਦੇ ਵਿਚਾਲੇ ਸਿੱਕਾ 850-860 ਰੁਪਏ ਦੀ ਪਹਿਲਾਂ ਵਾਲੀ ਪੱਧਰ 'ਤੇ ਹੀ ਸਥਿਰ ਬਣਿਆ ਰਿਹਾ।
 
Top