ਤੁਸੀ ਗਲਤ ਸਮਝ ਲਿਆ ਹੈ,

ਤੁਸੀ ਗਲਤ ਸਮਝ ਲਿਆ ਹੈ,
ਜਾਂ ਤੁਹਾਨੂੰ ਕੋਈ ਭੁਲੇਖਾ ਲਗਾ ਹੈ
ਅਸੀ ੳਹ ਤਾਂ ਨਹੀ ਹਾਂ
ਅਸੀ ਤਾਂ ਹੋਰ ਹਾਂ
ਤੁਸੀ ਐਵੇ ਹੀ ਸਾਡੇ ਨਾਲ ਲੜਨ ਆ ਗਏ ਹੋ,
ਅਸੀ ਤਾਂ ਕਦੇ ਵੀ ਕੋਰੀ ਲਚਰ ਗੀਤ ਨਹੀ ਗਾਇਆ
ਹਾਂ 'ਉਦਾਸੀ' ਸਾਨੂੰ ਜਰੂਰ ਸਾਰਾ ਯਾਦ ਹੈ
ਪਰ ਅਸੀ ਤਾਂ ਕਦੇ ਵੀ ਨਹੀ ਪੜ੍ਹੇ
ਰੰਗੀਲੇ ਚੁਟਕਲੇ ਜਾਂ ਦਰਦ ਭਰੀ ਸ਼ਾਇਰੀ
ਅਸੀ ਤਾਂ "ਲਹੂ ਦੀ ਲੋਅ" ਪੜ੍ਹਦੇ ਹਾਂ
ਜਾਂ "ਬੁਢਾ ਤੇ ਸਮੁੰਦਰ"
"ਲਹੂ ਭਿਜੇ ਬੋਲ" ਜਾਂ "ਲੋਹ ਕਥਾ"
ਸਹੁੰ ਰਬ ਦੀ
ਅਸੀ ਤਾਂ ਦਰਬਾਰ ਸਾਹਿਬ ਤੋ ਬਿਨਾਂ
ਕਿਤੇ ਵੀ ਨਹੀ ਜਾਂਦੇ
ਫਿਰ ਅਸੀ ਜੰਡ ਵਾਲੇ ਸਾਧ ਦੀ
ਸਮਾਧ 'ਤੇ ਕੀ ਕਰਨ ਜਾਣਾ ਸੀ?
ਅਸੀ ਤਾਂ ਕਦੇ ਕਿਸੇ ਮਜਦੂਰ ਕੁੜੀ ਦੇ ਸਰੀਰ ਦਾ ਮੁਲ
ਪਠਿਆਂ ਦੀ ਭਰੀ ਨਹੀ ਪਾਇਆ
ਅਸੀ ਕਦੇ ਮੇਲੇ ਵਿਚ ਕਿਸੇ ਦੇ ਚੂੰਢੀ ਨਹੀ ਵਢੀ
ਫਿਰ ਅਸੀ ਇਹ ਗੁਨਾਹ ਕਿਵੇਂ ਕਰ ਸਕਦੇ ਹਾਂ?
ਤੁਹਾਨੂੰ ਜਰੂਰ ਕੋਈ ਭੁਲੇਖਾ ਲਗਾ ਹੈ
ਕੀ ਇਹ ਕੁੜੀਆ ਸਾਡੀਆਂ ਭੈਣਾਂ ਨਹੀ ਹਨ?
ਪਰ ਤੁਸੀ ਇਨ੍ਹਾਂ ਨੂੰ ਕਿੰਨਾ ਕੁ
ਆਪਣੀਆਂ ਭੈਣਾ ਸਮਝ ਦੇ ਹੋ?
ਕੀ ਅਸੀ ਕੋਈ ਝੂਠ ਬੋਲਦੇ ਹਾਂ?
ਤੁਸੀ ਗਲਤ ਸਮਝ ਲਿਆ ਹੈ
ਅਸੀ ੳਹ ਤਾਂ ਨਹੀ ਹਾਂ
ਅਸੀ ਤਾਂ ਹੋਰ ਤਰ੍ਹਾਂ ਦੇ ਹਾਂ
ਤੁਸੀ ਐਵੇ ਹੀ ਸਾਡੇ ਗਲ ਆ ਪਏ ਹੋ?...
 
Top