ਮੇਰਾ ਇਕੱਲਾਪਨ..............

~¤Akash¤~

Prime VIP
ਮੇਰਾ ਇਕੱਲਾਪਨ..............
ਸੱਜਣਾ ਦੀ ਇੱਕ ਉਦਾਸ ਯਾਦ ਵਰਗਾ...
ਮਜ਼ਦੂਰ ਦੇ ਬੁਲ੍ਹਾਂ ਤੇ ਫਰਿਆਦ ਵਰਗਾ....
ਬੜਾ ਜਾਲਿਮ ਕਿਸੇ ਸਈਆਦ ਵਰਗਾ....
ਕਿਸੇ ਸਰਾਪੀ ਰੂਹ ਦੇ ਅਜਾਬ ਵਰਗਾ....
ਮੇਰਾ ਇਕੱਲਾਪਨ..............
ਆਪਣੇ ਦੇਸ਼ ਤੋਂ ਦੂਰ ਕਿਸੇ ਵਿਦੇਸ਼ੀ ਵਰਗਾ....
ਇਕੱਲੇ ਰਹੇ ਬਜ਼ੂਰਗ ਦੀ ਖ਼ਾਮੋਸ਼ੀ ਵਰਗਾ....
ਧੀ ਕਰਕੇ ਪਿਉ ਤੇ ਛਾਈ ਨਮੋਸ਼ੀ ਵਰਗਾ....
ਮਰੇ ਪੁੱਤ ਕੋਲ ਬੈਠੀ ਮਾਂ ਦੀ ਬੇਹੋਸ਼ੀ ਵਰਗਾ....
ਮੇਰਾ ਇਕੱਲਾਪਨ..............
ਦਿਲ ਨੂੰ ਸਦਾ ਡਰਾਉਂਦੇ ਖਿਆਲਾਤਾਂ ਵਰਗਾ....
ਕਿਸੇ ਦੇ ਹਿਜ਼ਰ ਚ ਭਿੱਜੀਆਂ ਰਾਤਾਂ ਵਰਗਾ....
ਆਖਰੀ ਸਾਹ ਲੇਂਦੇ ਸੱਜਰੇ ਜਜ਼ਬਾਤਾਂ ਵਰਗਾ....
ਖ਼ਲਾਅ ਚ ਬੈਠ ਖੁਦ ਨੂੰ ਪਾਈਆਂ ਬਾਤਾਂ ਵਰਗਾ....
ਮੇਰਾ ਇਕੱਲਾਪਨ..............
ਕਿਸੇ ਮੁਰਦਾ ਜਿਸਮ ਵਿੱਚ ਜਾਨ ਵਰਗਾ....
ਉਜੜੇ ਹੋਏ ਘਰ ਵਿੱਚ ਆਏ ਮਹਿਮਾਨ ਵਰਗਾ....
ਸ਼ਹਿਰ ਤੋਂ ਬਾਹਰ ਦੂਰ ਕਿਸੇ ਸ਼ਮਸ਼ਾਨ ਵਰਗਾ....
ਪਊ ਮੇਰੀ ਹੀ ਮੋਤ ਦੇ ਸਮਾਨ ਵਰਗਾ ਵਰਗਾ.....





one writer

 
Top