ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|

ਮੈਂ ਹਾਂ ਇੱਕ ਧੀ ਧਿਆਣੀ,ਹਰ ਦਰ ਤੋਂ ਦੁਰਕਾਰੀ ਹਾਂ,
ਹਰ ਇੱਕ ਔਰਤ ਵਾਂਗੂ ਮੈਂ ਵੀ ਦੁਖਾਂ ਦੀ ਮਾਰੀ ਹਾਂ|
ਜਦ ਤੋਂ ਮੈਂ ਇਸ ਦੁਨੀਆ ਵਿੱਚ ਪੈਰ ਧਰਿਆ ਹੈ,
ਸਾਹ ਵੀ ਆਪਣਾ ਦੂਜਿਆਂ ਨੂੰ ਪੁੱਛ ਕੇ ਭਰਿਆ ਹੈ|
ਆਪਣਿਆ ਦੇ ਗਲ਼ ਅੰਗੂਠਾ ਦੇ ਕੇ ਮਾਰ ਦੇਵੇ,
ਕਿੰਝ ਓਹ ਬੰਦਾ ਗੈਰਾਂ ਨਾਲ ਹੱਸ ਹੱਸ ਪਾ ਲੈਂਦਾ ਹੈ ਮੋਹ|
ਨਹੀਂ ਦਿਲ ਕਰਦਾ ਇਹ ਗਰਜ਼ਾਂ ਮਾਰੀ ਦੁਨੀਆ ਦੇਖਣ ਨੂੰ,
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|

ਜਿਸ ਦਿਨ ਦੀ ਮੈਂ ਜੰਮੀ ਇਹ ਗੱਲ੍ਹ ਸੁਣਦੀ ਆਈ ਹਾਂ,
ਤੁਰ ਜਾਣਾ ਇੱਕ ਦਿਨ ਮੈਂ, ਧਨ ਦੌਲਤ ਪਰਾਈ ਹਾਂ|
ਕੀ ਹੈ ਦਿਲ ਵਿੱਚ ਮੇਰੇ ਕਿਸੇ ਪੁੱਛਣਾ ਨਹੀਂ ਚਾਹਿਆ,
ਬਾਬੁਲ ਵੀ ਤਾਂ ਰੀਝਾਂ ਮੇਰੀਆਂ ਸਮਝ ਨਹੀ ਪਾਇਆ|
ਹਰ ਧੀ ਇਥੇ ਘੁੱਟ ਘੁੱਟ ਕੇ ਆਪਣੀ ਜ਼ਿੰਦਗੀ ਜਿਓਂਦੀ ਹੈ,
ਕੁਰਲਾਓਂਦੀਆਂ ਨੇ ਓਹ ਵੀ ਕੁਖ ਵਿੱਚ ਮਾਰੀਆਂ ਗਈਆਂ ਜੋ|
ਨਹੀਂ ਦਿਲ ਕਰਦਾ ਇਹ ਗਰਜ਼ਾਂ ਮਾਰੀ ਦੁਨੀਆ ਦੇਖਣ ਨੂੰ,
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|

ਮੈਂ ਵੀ ਤਾਂ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣਾ ਚਹੁੰਦੀ ਹਾਂ,
ਓਸੇ ਦੇ ਨਾਂ ਦੀ ਲੱਗੇ ਮਹਿੰਦੀ, ਜਿਸਨੂੰ ਮੈਂ ਚਾਹੁੰਦੀ ਹਾਂ|
ਪਰ ਇਸ ਸਮਾਜ ਦੀਆਂ ਬੰਦਿਸ਼ਾਂ ਵਿੱਚ ਬੱਝਣਾ ਪੈਂਦਾ ਹੈ,
ਚਾਹ ਕੇ ਹੋਰ ਨੂੰ, ਦੁਲਹਨ ਹੋਰ ਦੀ ਸਜਣਾ ਪੈਂਦਾ ਹੈ|
ਜ਼ਹਿਰ ਦੁੱਖਾਂ ਦਾ ਪੀ,ਪਹਿਲਾਂ ਇਹ ਪੀੜਾਂ ਜਿੰਨੀਆਂ ਨੇ ਜ਼ਰੀਆਂ ,
ਇੱਕ ਇੱਕ ਕਰਕੇ ਮੇਰੀਆਂ ਅੱਖਾਂ ਸਾਹਮਣੇ ਆ ਜਾਣ ਖਲੋ|
ਨਹੀਂ ਦਿਲ ਕਰਦਾ ਇਹ ਗਰਜ਼ਾਂ ਮਾਰੀ ਦੁਨੀਆ ਦੇਖਣ ਨੂੰ,
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|

ਜਿੰਦ ਹਰ ਨਾਰ ਦੀ ਹੜ੍ਹ ਦੁੱਖਾਂ ਦੇ ਵਿੱਚ ਖਰਦੀ ਹੈ,
ਸਭ ਨੂੰ ਜਨਮ ਦੇਣ ਵਾਲੀ ਖੁਦ ਕਿੰਨੀ ਵਾਰ ਮਰਦੀ ਹੈ|
ਤੇਰੇ ਨਾਲ ਵੀ ਤਾਂ ਮਾਂ ਇਹ ਸੱਭ ਕੁੱਝ ਹੋਇਆ ਹੋਣਾ ਹੈ,
ਹਾਸੇ ਵੰਡਣ ਵਾਲੀ ਦੇ ਲੇਖਾਂ ਚ ਉਮਰਾਂ ਦਾ ਰੋਣਾ ਹੈ|
ਦਸਦੀ ਹਾਂ ਦੁੱਖ ਆਪਣੇ "ਢੀੰਡਸੇ" ਦੇ ਸੁਪਨੇ ਚ ਜਾ ,
ਕੋਈ ਨਾ ਜਵਾਬ ਓਹਦੇ ਕੋਲ,ਬਸ ਗਲ ਲੱਗ ਮੇਰੇ ਪੈਂਦਾ ਰੋ|
ਨਹੀਂ ਦਿਲ ਕਰਦਾ ਇਹ ਗਰਜ਼ਾਂ ਮਾਰੀ ਦੁਨੀਆ ਦੇਖਣ ਨੂੰ,
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|
ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ|

------------------------------------------------------------------------------------

TITLE----->maaye ni meinu apni godi vich lai ni luko

Mein ha ik dhi dhiyani,har dar ton durkari ha,
har ik aurat vangu mein v dukha di maari ha,
jad ton mein is dunia vich paer dharea hai.
saah v apna dujea ton puch k bharea hai,
aapnea de gal angootha de k maar deve
kinj oh banda gaira de nal hass has pa lainda hai moh,
nahi dil krda garza mari is dunia dekhan nu,
maaye ni meinu apni godi vich lai ni luko
maaye ni meinu apni godi vich lai ni luko

jis din di mein jammi eh gal sun-di ayi ha,
tur jana ik din mein,dhan daulat prayi ha,
ki hai dil vich mere kise puchna nhi chahea,
babul vi ta reejha meria smjh nhi paya,
har dhi ethe ghut ghut k zindagi jeondi hai,
kurlaundia ne oh v kukh vich mariyan gyian jo,
nahi dil krda garza mari is dunia dekhan nu,
maaye ni meinu apni godi vich lai ni luko
maaye ni meinu apni godi vich lai ni luko

mein vi ta zindagi nu khul k jeona chahundi ha,
oose de naam di lagge mehndi jisnu mein chahundi ha,
par is smaad dian bandisha vich bajhna painda hai,
chaah k hor nu, dulhan hor di sajjna painda hai,
zehar dukha da pee,pehla eh peerha jina ne zarian
ik ik krk meria akhan sahmne aa jaan khalo,
nahi dil krda garza mari is dunia dekhan nu,
maaye ni meinu apni godi vich lai ni luko
maaye ni meinu apni godi vich lai ni luko

jind har naar di harh dukha de vich khardi hai,
sabh nu janam den wali khud kini var mardi hai,
tere nal vi ta maa eh sabh kujh hoya hona hai,
haase vandan wali de lekha ch umra da rona hai,
dasdi ha dukh apne "Dhindse" de supne ch ja,
koi na jawab ohde kol, bas gal lagg mere painda ro,
nahi dil krda garza mari is dunia dekhan nu,
maaye ni meinu apni godi vich lai ni luko
maaye ni meinu apni godi vich lai ni luko

writer manpreet singh dhindsaa
 
Top