ਕਾਬੁਲ ਵਿਚ ਤਾਲਿਬਾਨ ਦਾ ਹਮਲਾ 13 ਵਿਦੇਸ਼ੀਆਂ ਸਮੇਤ 21

[JUGRAJ SINGH]

Prime VIP
Staff member

ਮਿ੍ਤਕਾਂ 'ਚ ਸੰਯੁਕਤ ਰਾਸ਼ਟਰ ਦੇ ਚਾਰ ਮੈਂਬਰ ਸ਼ਾਮਿਲ
ਕਾਬਲ, 18 ਜਨਵਰੀ (ਏਜੰਸੀ)-ਕਾਬੁਲ ਦੇ ਇਕ ਪ੍ਰਸਿੱਧ ਰੈਸਟੋਰੈਂਟ ਵਿਚ ਹੋਏ ਆਤਮਘਾਤੀ ਹਮਲੇ ਵਿਚ 13 ਵਿਦੇਸ਼ੀਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ | ਮਿ੍ਤਕਾਂ ਵਿਚ ਸੰਯੁਕਤ ਰਾਸ਼ਟਰ ਸਟਾਫ਼ ਦੇ ਚਾਰ ਮੈਂਬਰ, 2 ਬਰਤਾਨਵੀ, 2 ਕੈਨੇਡੀਅਨ, ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ) ਲਿਬਨਾਨ ਦਾ ਇਕ ਸੀਨੀਅਰ ਪ੍ਰਤੀਨਿਧ ਤੇ ਰੈਸਤਰਾਂ ਦਾ ਲੈਬਨਾਨੀ ਮਾਲਕ ਜਿਸ ਨੇ ਹਮਲਾਵਰਾਂ ਉਪਰ ਜਵਾਬੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਸ਼ਾਮਿਲ ਹਨ | ਗਾਹਕਾਂ ਨੇ ਮੇਜ਼ਾਂ ਹੇਠਾਂ ਲੁਕ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ | ਇਕ ਹਮਲਾਵਰ ਨੇ ਟਾਵੇਰਨਾ ਡੂ ਲਿਬਾਨ ਰੈਸਟੋਰੈਂਟ ਦੇ ਪ੍ਰਵੇਸ਼ ਦਰਵਾਜ਼ੇ ਅੱਗੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਦ ਕਿ ਦੋ ਹੋਰ ਅੱਤਵਾਦੀ ਅੰਦਰ ਵੜ ਗਏ ਤੇ ਉਨ੍ਹਾਂ ਨੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਕਾਬੁਲ ਪੁਲਿਸ ਦੇ ਮੁੱਖੀ ਮੁਹੰਮਦ ਜ਼ਹੀਰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਮਿ੍ਤਕਾਂ ਵਿਚ 5 ਔਰਤਾਂ
ਵੀ ਸ਼ਾਮਿਲ ਹਨ | ਹਫਤਾਵਾਰੀ ਛੁੱਟੀ ਹੋਣ ਕਾਰਨ ਹਮਲੇ ਸਮੇਂ ਭਾਰੀ ਗਿਣਤੀ 'ਚ ਗਾਹਕ ਮੌਜੂਦ ਸਨ | ਟਾਵੇਰਨਾ ਇਕ ਪ੍ਰਸਿੱਧ ਰੈਸਟੋਰੈਂਟ ਹੈ ਜਿਥੇ ਵਿਦੇਸ਼ੀ ਕੂਟਨੀਤਕ ਅਧਿਕਾਰੀ ਤੇ ਹੋਰ ਲੋਕ ਅਕਸਰ ਖਾਣਾ ਖਾਣ ਆਉਂਦੇ ਰਹਿੰਦੇ ਹਨ | ਕਾਬੁਲ ਵਿਚ ਹੋਰ ਰੈਸਟੋਰੈਂਟ ਦੀ ਤਰਾਂ ਟਾਵੇਰਨਾ ਵਿਚ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਹਨ ਤੇ ਸੁਰੱਖਿਆ ਜਵਾਨ ਹਰ ਆਉਣ ਵਾਲੇ ਦੀ ਜਾਂਚ ਪੜਤਾਲ ਕਰਦੇ ਹਨ | ਰੈਸਤਰਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਬਾਹਰੋਂ ਆਏ ਕਿਸੇ ਵੀ ਵਿਅਕਤੀ ਨੂੰ ਘੱਟੋ-ਘੱਟ 2 ਸਟੀਲ ਦੇ ਦਰਵਾਜ਼ਿਆਂ ਵਿਚੋਂ ਲੰਘਣਾ ਪੈਂਦਾ ਹੈ |
 
Top