Lyrics 12sardara de

ਸਸਤ੍ਰ ਵਿੱਦਿਆ ਦੇ ਧਨੀਆ ਓਏ ਦੱਸ ਮੈਨੂੰ ਤੇਗ ਤੜਫੀ ਨਾ ਉਦੋ ਮਿਆਣ ਅੰਦਰ l
ਧੀਆ ਭੈਣਾ ਨੂੰ ਚੁੱਕ ਕੇ ਜਦ ਮੁਗਲ ਵੇਚਣ ਜਾਂਦੇ ਸੀ ਅਫ਼ਗ਼ਾਣ ਅੰਦਰ।
ਲੁੱਟ ਤੀਰਥਾ ਦੀ ਗੱਲ ਸੀ ਆਮ ਹੋਗੀ ਮੁੱਕਦੀ ਜਾਂਦੀ ਸੀ ਆਸ ਭਗਵਾਨ ਅੰਦਰ।
ਜਾ ਫਿਰ ਪੜੋ ਕਲਮਾ ਜਾ ਜਾਨ ਦੇਵੋ ਮੇਲੇ ਲੱਗੇ ਸੀ ਰਹਿੰਦੇ ਸਮਸ਼ਾਨ ਅੰਦਰ।
੧੨ਵਜੇ ਸਿੰਘਾ ਨੂੰ ਕਰੇ ਟਿੱਚਰ। ਆਜਾ ਕਰਾ ਵਾਧਾ ਤੇਰੇ ਗਿਆਨ ਅੰਦਰ
ਜੇਕਰ ਸਿੰਘਾ ਦੇ ੧੨ਨਾ ਵੱਜਦੇ ਹੁੰਦੇ ਤੁਰਕ ਹੀ ਤੁਰਕ ਹਿੰਦੁਸਤਾਨ ਅੰਦਰ।

ਤੁਸੀ ਤਾਂ ਮੁੱਕਾਤੀ ਗੱਲ ਸੱਚੀ ਸਿਰੇ ਲਾਤੀ ਗੱਲ
ਚੋਬਰਾ ਦਾ ਤਗਮਾ ਗਲੇ ਵਿਚ ਲਟਕਾ ਕੇ।
ਮੁੱਲ ਮੋੜ ਦਿੱਤੇ ਸਾਡੇ ਉਪਕਾਰਾ ਦੇ।
ਬਹਿਜਾ ਮੇਰੇ ਕੋਲ ਤੈਨੂੰ ਦਸਾਂ ਗੱਲ ਖੋਲ।
ਕਿਨੂੰ ਆਖਦੇ ਨੇ ਬਾਰਾ ਸਰਦਾਰਾ ਦੇ।

ਬਾਰਾ ਵੱਜਣ ਦਾ ਅਸਲ ਵਿੱਚ ਅਰਥ ਕੀ ਸੀ
ਜਾਕੇ ਪੁੱਛਿਓ ਅਟਕ ਦੇ ਪਾਣੀਆਂ ਨੂੰ।
ਜਾ ਫਿਰ ਜਮਰੌਦ ਜਾਕੇ ਇਕੱਠੀਆਂ ਕਰਕੇ
ਚਾਰ ਪਠਾਨੀਆ ਨੂੰ।
ਟੀਚਰ ਮਾਰਨੀ ਬੜੀ ਐ ਗੱਲ ਸੌਖੀ ਲਾਕੇ
ਮਿਰਚ ਮਸਾਲਾ ਕਹਾਣੀਆਂ ਨੂੰ।
ਬਾਰਾ ਵੱਜਣ ਨਾਲ ਜਿਨਾ ਦੀ ਪੱਤ ਰਹਿਗੀ
ਜਾਕੇ ਪੁੱਛਿਓ ਧੀਆ ਧਿਆਣੀਆਂ ਨੂੰ।

ਹਿੰਦ ਦੀਆ ਧੀਆ ਚੱਕ ਲੈਂਦਾ ਅਬਦਾਲੀ
ਲਾਕੇ ਬੋਲੀਆਂ ਸੀ ਵੇਚ ਦਾ ਪਠਾਣਾ ਨੂੰ।
ਬਾਰਾ ਵਜੇ ਧਾਵਾ ਕਰ ਸਿੰਘ ਸੀ ਛੜੋਂਦੇ
ਓਨਾ ਕੁੜੀਆ ਨੂੰ ਵਾਰ ਕੇ ਪਰਾਣਾ ਨੂੰ।
ਇਸ ਬਾਰਾ ਵਜੇ ਨੇ ਆ ਚੁਕਣੋਂ ਬਚਾਤੇ
ਸਿਰ ਹਿੰਦ ਦਿਆ ਕਈਆਂ ਪਰਵਾਰਾਂ ਦੇ।
ਬਹਿਜਾ ਮੇਰੇ ਕੋਲ ਤੈਨੂੰ ਦਸਾਂ ਗੱਲ ਖੋਲ
ਕਿਨੂੰ ਆਖਦੇ ਨੇ ਬਾਰਾ ਸਰਦਾਰਾ ਦੇ।

ਮੰਦਰਾਂ ਦਾ ਲੁੱਟ ਕੇ ਖਜਾਨਾ ਜਰਵਾਣੇ
ਮੌਜਾਂ ਲੁੱਟਦੇ ਤੇ ਐਸਾਂ ਸੀ ਉਡਾਵਦੇ।
ਅੱਧੀ ਰਾਤੀਂ ਲੁੱਟ ਸਿੰਘ ਓਨਾ ਕੋਲੋਂ
ਸਭ ਕੁਝ ਮੰਦਰਾਂ ਨੂੰ ਮੋੜ ਕੇ ਸੀ ਆਵਦੇ।
ਇਸ ਬਾਰਾ ਵਜੇ ਗੱਲ ਸੁਣੋ ਚੰਦ ਤੀਰਥਾ
ਤੇ ਅਜੇ ਵੀ ਦੀਵਾਰਾਂ ਤੇ।
ਬਹਿਜਾ ਮੇਰੇ ਕੋਲ ਤੈਨੂੰ ਦਸਾਂ ਗੱਲ ਖੋਲ
ਕਿਨੂੰ ਆਖਦੇ ਨੇ ਬਾਰਾ ਸਰਦਾਰਾ ਦੇ।

ਫੋਕੀ ਚੌਧਰ ਦੇ ਹੁੰਦੇ ਲੋਕ ਭੁੱਖੇ
ਜਿਹੜੇ ਕੌਮ ਦੇ ਦਾਗੀ ਅਸੂਲ ਕਰਦੇ
ਓਨਾ ਲੋਕਾਂ ਦਾ ਹੁੰਦਾ ਐ ਕੰਮ ਓਇਓ
ਜਿਹੜਾ ਅੱਗ ਦੇ ਵਿੱਚ ਫਿਊਲ ਕਰਦੇ
ਰਿਸਤਾ ਨੂੰਹ ਤੇ ਮਾਸ ਦਾ ਤੁਸੀ ਆਖੋ
ਇਸ ਗੱਲ ਨੂੰ ਅਸੀ ਕਬੂਲ ਕਰਦੇ
ਐਪਰ ਓਨਾ ਦਾ ਮੂੰਹ ਕਿੳੁ ਭੰਨਦੇ ਨਹੀਂ
ਸਿੱਖਾਂ ਬਾਰੇ ਜੀ ਗੱਲਾ ਫਜੂਲ ਕਰਦੇ।
 
Top