ਪੇਹ੍ਲਾਂ ਦੌਲਤਾਂ ਕਮਾਓ ਫਿਰ ਅੱਖੀਆਂ ਲੜਾਓ

marjana.bhatia

Kehnde Badnaam Bada
ਛੱਡ ਕੇ ਦਿਹਾੜੀ ਤੇਰੇ ਪਿਛੇ ਮੈਂ ਦਿਹਾੜੀ ਰੋਲੀ
ਦੌਲਤਾਂ ਦੇ ਯੁੱਗ 'ਚ ਪਿਆਰ ਪਿਛੇ ਪੈ ਗਿਆ
ਪੁੱਠੇ ਤਵੇ ਵਾਂਗ ਤਕਦੀਰ ਮੇਰੀ ਕਾਲੀ ਲੋਕੋ
ਸਿਆਹ ਦਿਲ ਲੋਕਾਂ ਨਾਲ ਉੱਤੋਂ ਦਿਲ ਖਹਿ ਗਿਆ
ਫਾਂਸਲੇ ਆਮੀਰਾਂ ਦੇ ਗਰੀਬਾਂ ਤੋਂ ਨਾ ਤੈਅ ਹੋਏ
...ਪੁੱਟਦੇ ਹੀ ਪੱਬ ਜਿੰਨ ਇਸ਼੍ਕ਼ੇ ਦਾ ਲਹਿ ਗਿਆ
ਪੇਹ੍ਲਾਂ ਦੌਲਤਾਂ ਕਮਾਓ ਫਿਰ ਅੱਖੀਆਂ ਲੜਾਓ
ਗੱਲ ਯਾਰੋ ਲੱਖਾਂ ਦੀ "ਰਹਿਲ" ਗਰੀਬ ਕਹਿ ਗਿਆ ।
.................ਵਿਕਰਮ ਰਹਿਲ ਪਟਿਆਲਾ..............
 
Top