ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ.

Saini Sa'aB

K00l$@!n!
ਮੈਨੂੰ ਕੌਣ ਪਛਾਣੇ ਜੱਗ ਉੱਤੇ.........

ਮੇਰਾ ਨਾਂ ਨੀ ਚੇਤੇ ਮੀਤਾਂ ਨੂੰ.............

ਮੈਂ ਉਹ ਪਹਿਲਾ ਬੰਦਾ ਹਾਂ...............

ਜੋ ਜੰਮਦਾ ਚੰਦਰਾ ਗੀਤਾਂ ਨੂੰ..........

ਮੈਨੂੰ ਜਿਉੰਦ-ਜੀ ਨਾ ਜੱਗ ਪੁੱਛਦਾ.........

ਜਿੰਦਗੀ ਵਿੱਚ ਗਰਜਾਂ ਰਹਿੰਦੀਆਂ ਨੇ..............

ਮੈਂ ਸ਼ਾਇਰ ਹਾਂ ਪੰਜਾਬ ਦਾ...................

ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ...........

ਮੈਂ ਸ਼ਿਵ , ਮੈਂ ਹੀ ਨੂਰਪੁਰੀ ..................

ਸ਼ਾਇਰ ਦੀ ਲੋਕੋ ਜੂਨ ਬੂਰੀ.....................

ਮੈਂ ਮਾਰੀ ਛਾਲ ਸੀ ਜਿਸ ਖੂਹੇ....................

ਖੂਹੇ ਵਿੱਚ ਸੋਚਾਂ ਰਹਿੰਦੀਆਂ ਨੇ...................

ਮੈਂ ਸ਼ਾਇਰ ਹਾਂ ਪੰਜਾਬ ਦਾ...................

ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ...........

ਕਾਸ਼ ਰੱਬ ਨੇ ਜਦ ਸੀ ਕਲਮ ਦਿੱਤੀ.........

ਮੈਨੂੰ ਗਲ ਤੋਂ ""ਮਾਨ"" ਬਣਾ ਦਿੰਦਾ..............

ਕਿ ਰੁਤਬਾ ਮੇਰੀ ਲਿਖਨੀ ਦਾ..................

ਮੈਂ ਕਰਕੇ ਬਿਆਣ ਸੁਣਾ ਦਿੰਦਾ.................

""ਕੂਹਲੀ-ਵਾਲਿਆ"" ਚੀਸ ਇਹ ਸ਼ਾਇਰ ਦੀ..............

ਦੁਨੀਆਂ ਤੋਂ ਗੁੱਜੀਆਂ ਰਹਿੰਦੀਆਂ ਨੇ...............

ਮੈਂ ਸ਼ਾਇਰ ਹਾਂ ਪੰਜਾਬ ਦਾ...................

ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ...........

ਹੁਣ ਹੋਰ ਜਮਾਨੇ ਪਿੱਠ ਤੋੜੀ.............

ਕਈ famous ਕਰਦੇ ਨੇ ਚੋਰੀ..............

ਕੀ ਕਰਨੇ case ਗਰੀਬਾਂ ਨੇ...............

ਪਾਣੀ ਵਾਂਗ ਦਿਹਾੜੀਆਂ ਵਹਿੰਦੀਆਂ ਨੇ.........

ਮੈਂ ਸ਼ਾਇਰ ਹਾਂ ਪੰਜਾਬ ਦਾ...................

ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ...........

ਮੈਂ ਲੱਖਾਂ ਗੀਤ ਸਿੱਰਜਤੇ ਨੇ............

ਕਈ ਤਰਸਣ ਪਏ ਅਵਾਜਾਂ ਨੂੰ.........

ਜੋ ਚੜੇ ਜੱਗ ਦਿਆਂ ਬੁਲਾਂ ਤੇ..........

ਲੋਕੀਂ ਦੇਣ ਵਧਾਈਆਂ ਸਾਜਾਂ ਨੂੰ.............

ਮੈਨੂੰ ਗਾ-ਗਾ ਮਹਿਲ ਬਣਾ ਗਏ ਕਈ...............

ਮੇਰੀਆਂ ਝੂੱਗੀਆਂ ਨਿੱਤ ਹੀ ਟਹਿੰਦੀਆਂ ਨੇ..........

ਮੈਂ ਸ਼ਾਇਰ ਹਾਂ ਪੰਜਾਬ ਦਾ...................

ਮੇਰੀਆਂ ਮਰਕੇ ਕੱਦਰਾਂ ਪੈਂਦੀਆਂ ਨੇ...........

Writer : unknown
 
Top