ਖਤਮ ਨਾ ਸਾਡੀ ਬਾਤ ਹੋਵੇ

Saini Sa'aB

K00l$@!n!
ਦੁਨੀਆਂ ਤੋਂ ਬੜੀ ਦੂਰ ਕੋਈ ਵੱਖਰੀ ਜਿਹੀ ਇਕਾਂਤ ਹੋਵੇ,

ਨਾ ਕਰੇ ਹਵਾ ਅਵਾਜ਼ ਕੋਈ ਉਹ ਏਨੀ ਜਗਾ ਸ਼ਾਂਤ ਹੋਵੇ,

ਦੂਰ ਦੂਰ ਤੱਕ ਬੰਦਾ ਨਾ ਫਿਰ ਬੰਦੇ ਦੀ ਕੋਈ ਜਾਤ ਹੋਵੇ,

ਕੀੜੀ ਦੇ ਵੀ ਤੁਰਨ ਨਾਲ ਨਾ ਓਥੇ ਕੋਈ ਆਹਟ ਹੋਵੇ,

ਸਮਾਂ ਵੀ ਉਥੇ ਥੰਮ ਜਾਵੇ ਕੋਈ ਇਹਦਾਂ ਦਾ ਹਾਲਾਤ ਹੋਵੇ,

ਸਾਂਹਾ ਤੋ ਪਿਆਰੇ ਸੱਜਣਾ ਦੇ ਨਾਲ ਮੇਰੀ ਮੁਲਾਕਾਤ ਹੋਵੇ,

ਦੋਹੀਂ ਪਾਸੀਂ ਨੈਣਾ ਦੇ ਵਿਚ ਤਰਸ਼ੀ ਜਿਹੀ ਫਿਰ ਚਾਹਤ ਹੋਵੇ,

ਸ਼ਿਵ" ਦਿਆਂ ਗੀਤਾ ਵਰਗਾ ਕੋਈ ਸਾਡੇ ਚ ਜ਼ਜਬਾਤ ਹੋਵੇ,

ਨਾ ਹੋਣ ਝਮੇਲੇ ਜਿੰਦਗੀ ਦੇ ਨਾ ਕੋਈ ਵੀ ਭੜਕਾਹਟ ਹੋਵੇ,

ਨਾ ਸ਼ਾਮ ਹੋਵੇ ਨਾ ਸਵੇਰਾ ਨਾ ਹੀ ਦਿਨ ਨਾ ਫਿਰ ਰਾਤ ਹੋਵੇ,

ਕੁੱਝ ਉਹ ਬੋਲੇ ਕੁੱਝ ਮੈ ਬੋਲਾਂ ਕੁੱਝ ਐਸੀ ਹੀ ਸੁਰੂਆਤ ਹੋਵੇ,

ਮੁੱਕ ਜੇ ਜਿੰਦਗੀ ਏਦਾਂ "ਬਖਸ਼ੀ' ਖਤਮ ਨਾ ਸਾਡੀ ਬਾਤ ਹੋਵੇ||

ਖਤਮ ਨਾ ਸਾਡੀ ਬਾਤ ਹੋਵੇ, ਖਤਮ ਨਾ ਸਾਡੀ ਬਾਤ ਹੋਵੇ ||


writer:- unknown
 
Top