ਪੰਜਾਬਣੇ ਮੈਨੂ ਹੁਣ ਮਾਣ ਨਹੀ ਰਿਹਾ ਤੇਰੇ ਤੇ

marjana.bhatia

Kehnde Badnaam Bada
ਪੰਜਾਬਣੇ ਮੈਨੂ ਹੁਣ ਮਾਣ ਨਹੀ ਰਿਹਾ ਤੇਰੇ ਤੇ
ਇਤਬਾਰ ਮੇਰਾ ਘਟਦਾ ਘਟਦਾ ਘਟ ਗਯਾ ਤੇਰੇ ਤੇ
ਤੇਰੀ ਸਰਕਦੀ ਚੁੰਨੀ ਨਿੱਕੇ ਨਿੱਕੇ ਲੀੜੇ
ਤੇ ਲਗਾਤਾਰ ਮੇਰੇ ਵਿਰਸੇ ਦੇ ਮਾਰਦੀ ਤੂੰ ਅਣਗਿਣਤ ਥੱਪੜ
ਮੈਥੋ ਹੁਣ ਬਰਦਾਸ਼ਤ ਨਹੀ ਹੁੰਦੇ
ਤੇਰਾ ਸਕੂਲ ਜਾਣ ਬਹਾਨੇ ਪ੍ਰੇਮੀ ਨਾਲ ਫਿਲਮ ਵੇਖਣ ਜਾਣਾ
ਚਾਰ ਪੰਜ ਚੋਬਰਾਂ ਸੰਗ ਇੱਕੋ ਵੇਲੇ ਤੇਰੀ ਯਾਰੀ ਤੱਕ ਕੇ ਮੈਨੂ ਇੰਝ ਪ੍ਰਤੀਤ ਹੁੰਦਾ
ਜਿਉਂ ਮੇਰੀ ਮਾਂ ਦੀ ਪੱਤ ਮੇਰੇ ਨੈਣਾ ਸਾਹਵੇ ਹੀ ਲੁੱਟ ਗਈ ਹੋਵੇ
ਇਹ ਤੱਕ ਕੇ ਮੈਂ ਇਕੋ ਹੀ ਗੱਲ ਕਹਾਂਗਾ
ਕੇ ਹੀ ਕਵੀਓ ਮੈਨੂ ਮਾਫ਼ ਕਰੇਓ
ਮੈਨੂ ਮਾਫ਼ ਕਰੇਓ
ਮੈਂ ਹੁਣ ਔਰਤਾਂ ਦੇ ਹੱਕ ਵਿਚ ਲਿਖ ਨਹੀਓ ਸਕਦਾ
ਮੈਂ ਨਹੀ ਚਾਹੁੰਦਾ ਕੇ ਸਾਹਿਬਾ ਹੁਣ ਮੇਰੇ ਘਰ ਜੰਮੇ
ਮੈਂ ਨਹੀ ਚਾਹੁੰਦਾ ਕੇ ਅੱਜ ਦਾ ਕੋਈ ਵਾਰਿਸ ਸ਼ਾਹ ਮੇਰੀ ਧੀ ਤੇ ਕੋਈ ਕਿੱਸਾ ਲਿਖੇ
ਤੇ ਲੋਕੀ ਵਾਹ ਵਾਹ ਕਰਨ
ਕਿਉਂ ਕੇ ਮੈਂ ਇੱਕ ਪਿਉ ਹਾਂ ਇਕ ਧੀ ਦਾ ਬਾਪ ਹਾਂ
ਮੈਂ ਓਹ ਪੰਜਾਬੀ ਬਾਪ ਨਹੀ ਹਾਂ ਦੋਸਤੋ
ਜੋ ਆਪਣੀ ਧੀ ਨੂ ਵਲੈਤੀ ਪੇਹਰਾਵੇ ਚ ਅਧਨੰਗੀ ਕਰ ਕੇ ਮੋਡ੍ਰਨ ਯੁਗ ਦੀ ਆੜ ਵਿਚ
ਨੰਗੇਜ਼ ਵੱਲ ਵਧਦੇ ਜਾ ਰਹੇ ਨੇ
ਮੈਂ ਓਹ ਪਿਉ ਨਹੀ ਹਾਂ ਦੋਸਤੋ
ਜੋ ਤੋੜ ਰਹੇ ਨੇ ਵਿਰਸੇ ਦੀਆਂ ਵਿਸ਼ਾਲ ਇਮਾਰਤਾਂ
ਜੋ ਤਹਸ ਨਹਸ ਕਰ ਰਹੇ ਨੇ
ਪੰਜਾਬੀ ਪਹਿਰਾਵੇ ਨੂੰ ,ਪੰਜਾਬੀ ਸੋਚ ਨੂੰ
ਪੰਜਾਬਣ ਕੁੜੀ ਦੀ ਅਸਲੀਅਤ ਨੂੰ

ਤਾਂ ਆਓ ਯਾਰੋ
ਅੱਜ ਬੈਠ ਕੇ ਵਿਚਾਰ ਕਰੀਏ
ਪੰਜਾਬੀ ਵਿਰਸੇ ਵੱਲ ਕਦਮ ਧਰੀਏ
ਤੇ ਆਖਿਰ ਚ ਇਕੋ ਹੀ ਗੱਲ ਕਰੀਏ
ਕੇ ਵਿਖਾਵੇ ਤੋਂ ਬਚਿਆ ਕਿਵੇ ਜਾਵੇ
ਤਾਂ ਜੋ ਮੈਂ ਫਿਰ ਤੋਂ ਕਹ ਸਕਾਂ
ਕੇ ਪੰਜਾਬਣੇ
ਮੈਨੂ ਮਾਨ ਹੈ ਤੇਰੇ ਤੇ .................... ਵਿਕਰਮ ਰਹਿਲ ਪਟਿਆਲਾ
 
Top