ਗੁੜ 'ਚੋਂ ਮਿਠਾਸ ਮੁੱਕ ਗਈ

Saini Sa'aB

K00l$@!n!
ਸਮੇਂ ਦੀ ਚੱਕੀ ਨੇ ਜਿੱਥੇ ਮਨਾਂ ਵਿਚ ਵਿਕਾਸ ਦੇ ਨਾਮ ਤੇ ਬਦਲਾਵ ਕੀਤੇ ਹਨ ਉੱਥੇ ਮਨੁੱਖੀ ਸਰੀਰ ਨੂੰ ਅਰਾਮ ਨਾਲ ਜਿਊਣ ਦੀ ਆਦਤ ਵੀ ਦੇ ਦਿੱਤੀ ਹੈ। ਅੱਜ ਹਰ ਕੋਈ ਚਾਹੁੰਦਾ ਹੈ ਕਿ ‘ਕੋਈ ਹੋਰ' ਉਸਦਾ ਕੰਮ ਕਰ ਦੇਵੇ ਤੇ ਉਸੇ ਕੰਮ ਦੇ ਇਵਜ਼ ਵਜੋਂ ਮਲਾਈ ਵੀ ਆਪ ਉਤਾਰ ਕਿ ਲੈ ਜਾਵੇ। ਚਾਹੇ ਕੋਈ ਸੰਸਥਾ ਹੈ ਜਾਂ ਕੱਲਾ ਕਾਰਾ, ਹਰ ਮਨੁੱਖ ਦਾਅ ਤੇ ਬੈਠਾ ਲੱਗਦਾ ਹੈ। ਇਸ ਬਿਰਤੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅਸੀਂ ਪੰਜਾਬੀ ਖਾਸ ਕਰਕੇ ਹੱਥੀਂ ਕੰਮ ਕਰਨਾ ਛੱਡ ਗਏ ਹਾਂ ਜਾਂ ਛੱਡ ਰਿਹੇ ਹਾਂ। ਇਹੋ ਕਾਰਣ ਹੈ ਕਿ ਸਰਦੀਆਂ ਵਿਚ ਉਦਾਹਰਣ ਦੇ ਤੌਰ 'ਤੇ ਵੇਲਣੇ ਬਹੁਤ ਘੱਟ ਚਲਦੇ ਮਿਲਦੇ ਹਨ। ਬਸ ਇੱਕਾ ਦੁੱਕਾ ਹੀ ਹਨ। ਸਭ ਕੰਮ ਪ੍ਰਵਾਸੀ ਮਜ਼ਦੂਰਾਂ ਨੇ ਸਾਂਭ ਲਿਆ ਹੈ। ਇੱਥੋਂ ਤੱਕ ਵੀ ਠੀਕ ਸੀ। ਪਰ ਮਸਲਾ ਤਾਂ ਸਿਰਫ ਠੰਡੀ ਮਿੱਠੀ ਰਸ ਵਿਚ ਲੱਸੀ ਮਿਲਾ ਕਿ ਪੀਣ ਦੇ ਸੁਆਦ ਦਾ ਗੁਆਚ ਜਾਣਾ ਹੀ ਨਹੀਂ , ਸਗੋਂ ਜੋ ਗੁੜ ਮਿਲਦਾ ਹੈ, ਉਹ ਕਮਾਲ ਦਾ ਹੈ। ਗੁੜ ਬਨਾਉਣ ਲਈ ਘਟੀਆ ਕਿਸਮ ਦੀ ਸਸਤੀ ਖੰਡ ਗੁੜ ਦੀ ਪੱਤ ਵਿਚ ਮਿਲਾ ਦਿੱਤੀ ਜਾਂਦੀ ਹੈ। ਸੋ 15–20 ਰੁਪਏ ਵਾਲੀ ਖੰਡ 30 ਰੁਪਏ ਵਿਚ ਵਿਕਦੀ ਹੈ। ਗੁੜ ਦੀ ਤਾਸੀਰ ਹੀ ਬਦਲ ਜਾਂਦੀ ਹੈ। ਗੁੜ ਚਿੱਟਾ ਕਰਨ ਲਈ ਸੋਡੇ ਨੂੰ ਵੱਧ ਮਾਤਰਾ ਵਿਚ ਵਰਤਿਆ ਜਾਂਦਾ ਹੈ ਜਿਸ ਨਾਲ ਗੁੜ ਵਾਲੀ ਚਾਹ ਦਾ ਦੁੱਧ ਫੱਟ ਜਾਂਦਾ ਹੈ। ਖੈਰ ਇਹ ਤਾਂ ਇਕ ਉਦਾਹਰਣ ਹੀ ਸੀ। ਹੋਰ ਵੀ ਬਹੁਤ ਕੁਝ ਹੈ। ਆਖਰ ਆਪ ਕੰਮ ਕਰਨਾ ਛੱਡੋਗੇ ਤਾਂ ਕੁਝ ਤਾਂ ਮੁੱਲ ਤਾਰਨਾ ਹੀ ਪੈਣਾ ਹੈ। ਸੋ ਭਾਈ ਹੁਣ ਫਿੱਕਾ ਗੁੜ ਹੀ ਮੁਬਾਰਕ ਸਮਝੋ।
 

Attachments

  • kcn550-300.jpg
    kcn550-300.jpg
    38.7 KB · Views: 408
Top