ਸੋਚਦਾ ਹਾਂ ਮਹਿਕ ਦੀ ਲਿਪੀ ਚ ਤੇਰਾ ਨਾਂ ਲਿਖਾ

gurpreetpunjabishayar

dil apna punabi
ਸੋਚਦਾ ਹਾਂ ਮਹਿਕ ਦੀ ਲਿਪੀ ਚ ਤੇਰਾ ਨਾਂ ਲਿਖਾ
ਪਰ ਕਿਤੇ ਮਹਿਫੂਜ ਥਾਂ ਕੋਈ ਮਿਲੇ ਤਾਂ ਲਿਖਾ

ਨਾਮ ਤੇਰਾ ਮੈਂ ਲਿਖਾ ਆਗਾਜ ਵਿਚ ਮਹਿੰਦੀ ਦੇ ਨਾਲ
ਅੰਤ ਬਸ ਖਤ ਵਿੱਚ ਲਹੂ ਦੇ ਨਾਲ ਤੇਰਾ ਹਾਂ ਲਿਖਾ

ਫੇਰ ਸੋਚਾ ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ
ਕਿਸ ਤਰ੍ਹਾ ਫਰਜਾ ਤੇ ਲੰਘਣ ਕਿਸ ਤਰ੍ਹਾ ਸ਼ਾਮਾ ਲਿਖਾ

ਫੇਰ ਸੋਚਾ ਪੜ੍ਹ ਕੇ ਖਤ ਐਵੇ ਨਾ ਹੋ ਜਾਵੇ ਉਦਾਸ
ਇਸ ਲਈ ਉਸਨੂੰ ਨਾ ਕੋਈ ਹਾਦਸਾ ਸੋਚਾ ਲਿਖਾ

ਫੇਰ ਸੋਚਾ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ
ਜੇ ਲਿਖਾ ਤਾਂ ਕਿਹੜੇ ਨਾਤੇ ਖਤ ਮੈ ਉਸਨੂੰ ਲਿਖਾ
 
Top