ਰੱਬਾ ਅੱਖੀਆਂ ਮੂਹਰੇ ਅੱਜ ਵੀ, ਉਹ ਮੰਜ਼ਰ ਦਿਸਦਾ ਏ

gurpreetpunjabishayar

dil apna punabi
ਰੱਬਾ ਅੱਖੀਆਂ ਮੂਹਰੇ ਅੱਜ ਵੀ, ਉਹ ਮੰਜ਼ਰ ਦਿਸਦਾ ਏ
ਤੇਰੇ ਬੰਦਿਆਂ ਹੱਥੋਂ ਢਾਇਆ, ਤੇਰਾ ਹਰਿਮੰਦਰ ਦਿਸਦਾ ਏ

ਰੱਤ ਨਾਲ ਲਿੱਬੜੀ ਧਰਤੀ ਦੇ, ਅੱਜ ਵੀ ਸੁਪਨੇ ਆਉਂਦੇ ਨੇ
ਅੱਗ ਦੀ ਲਪਟਾਂ ਵਿਚ ਘਿਰਿਆ, ਉਹ ਅੰਬਰ ਦਿਸਦਾ ਏ

ਚਹਿਲਾਂ-ਪਹਿਲਾਂ ਹੋ ਗਈਆਂ, ਬੇਸ਼ੱਕ ਅੱਜ ਪਰਿਕਰਮਾ ਵਿਚ
ਬੀਆਬਾਨ ਚਰਾਸੀ ਵਾਲਾ ਪਰ, ਉਹ ਖੰਡਰ ਦਿਸਦਾ ਏ

ਖਰਿੰਡ ਆ ਗਏ ਭਾਵੇਂ, ਸਰੀਰ ਦੇ ਬਾਹਰੀ ਜ਼ਖਮਾਂ ਤੇ
ਕਿੱਦਾ ਭਰੀਏ ਜ਼ਖਮ ਉਹ ਜਿਹੜਾ, ਅੰਦਰ ਰਿਸਦਾ ਏ

ਅੱਜ ਵੀ ਲਾਸ਼ਾਂ ਤੜਫਦੀਆਂ, ਇਨਸਾਨ ਦੇ ਗਾਹਾਂ ਨੂੰ
ਗੱਡਿਆ ਹਿੱਕ ਵਿਚ ਹਾਲੇ ਤੱਕ, ਉਹ ਖੰਜਰ ਦਿਸਦਾ ਏ

ਖਤਮ ਹੋ ਗਏ ਦੁਨੀਆਂ ਤੋਂ, ਹਰਿਮੰਦਰ ਨੂੰ ਢਾਹੁਣ ਵਾਲੇ
ਖੁਦ ਹੀ ਮਿੱਟੀ ਹੋ ਗਏ, ਇਹਨੂੰ ਮਿੱਟੀ ਵਿਚ ਮਿਲਾਉਣ ਵਾਲੇ

ਰਾਖ ਦੀ ਢੇਰੀ ਹੋ ਗਏ, ਜਿਨ ਜ਼ਾਲਿਆ ਇਹਦੇ ਗੁੰਬਦਾਂ ਨੂੰ
ਖੁਦ ਹੀ ਗੱਡੀ ਚੜ੍ਹ ਗਏ, ਇਹਦੇ ਉਤੇ ਟੈਂਕ ਚੜ੍ਹਾਉਣ ਵਾਲੇ
 
Saini Sa'aB

K00l$@!n!
ਰਾਖ ਦੀ ਢੇਰੀ ਹੋ ਗਏ, ਜਿਨ ਜ਼ਾਲਿਆ ਇਹਦੇ ਗੁੰਬਦਾਂ ਨੂੰ
ਖੁਦ ਹੀ ਗੱਡੀ ਚੜ੍ਹ ਗਏ, ਇਹਦੇ ਉਤੇ ਟੈਂਕ ਚੜ੍ਹਾਉਣ ਵਾਲੇ

:wah sohna likhiya :wah
 
Top