ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ ਗ&

gurpreetpunjabishayar

dil apna punabi
ਕੁਝ ਲੋਕ ਭਾਵੇਂ ਦੇਸ਼ ਨੂੰ ਆਜ਼ਾਦ ਕਰਵਾ ਗਏ
ਪਰ ਕੁਰਸੀ ਲੈਣ ਲਈ, ਦੇਸ਼ ਵਿਚ ਪਾੜ ਪਾ ਗਏ।

ਕਿੰਨੇ ਘਰ ਉੱਜੜੇ ਤਾਂ ਇਕ ਪਾਕਿਸਤਾਨ ਬਣਿਆ ਸੀ,
ਸ਼ਾਂਤੀ ਦਾ ਰੌਲਾ ਪਾਣ ਵਾਲੇ, ਲੋਕਾਂ ਵਿਚ ਫਸਾਦ ਪਾ ਗਏ।

ਬੰਦੂਕਾਂ ਬੀਜਣ ਵਾਲਾ, ਉਹਨਾਂ ਦੇ ਅੱਖਾਂ ਵਿਚ ਰੜਕਦਾ ਰਿਹਾ,
ਗੁੱਝੀਆਂ ਚਾਲਾਂ ਨਾਲ ਉਹਨੂੰ, ਰਾਤੋ ਰਾਤ ਮਰਵਾ ਗਏ।

ਨਨਕਾਣੇ ਵੰਡੇ ਗਏ, ਘਰਾਂ ਦੇ ਟਿਕਾਣੇ ਵੰਡੇ ਗਏ,
ਬਟਵਾਰੇ ਪਾ ਕੇ ਭਾਈਆਂ ਵਿਚ, ਉੱਚੀ ਦੀਵਾਰ ਪਾ ਗਏ।

ਮਾਂ ਲਹਿੰਦੇ ਪਾਸੇ ਰਹਿ ਗਈ, ਪੁੱਤ ਚੜ੍ਹਦੇ ਪਾਸੇ ਰਹਿ ਗਏ,
ਵੰਡੀਆਂ ਪਾ ਸਰਹੱਦਾਂ ਤੇ, ਤਾਰਾਂ ਦੀ ਵਾੜ ਪਾ ਗਏ।

ਪਾਣੀ ਖੇਰੂੰ-ਖੇਰੂੰ ਹੋ ਗਏ, ਪੰਜਾਬ ਦੀ ਧਰਤੀ ਦੇ
ਵਗਦੇ ਪੰਜ ਦਰਿਆਵਾਂ ਵਿਚ, ਉਹ ਐਸਾ ਪਾੜ ਪਾ ਗਏ।

ਦਿੱਲੀ ਵੱਖ ਜਲਦੀ ਰਹੀ, ਲਹੌਰ ਵੱਖ ਜਲਦਾ ਰਿਹਾ
ਤੀਲ੍ਹੀ ਲਾ ਕੇ ਨਫਰਤ ਦੀ, ਦਿਲਾਂ ਵਿਚ ਸਾੜ ਪਾ ਗਏ।

ਦਿੱਲੀ ਅਤੇ ਲਾਹੌਰ ਵਿਚ, ਰਿਸ਼ਤਾ ਸੀ ਭੈਣ ਭਰਾ ਵਰਗਾ
ਰੱਖੜੀ ਦੇ ਧਾਗੇ ਟੁੱਟੇ ਤਾਂ, ਗੁੱਟਾਂ ਤੇ ਦਾਗ ਪਾ ਗਏ।

ਸੰਤਾਲੀ ਵਿਚ ਲਾਇਆ ਬੂਟਾ, ਫਿਰ ਚੁਰਾਸੀ ਵਿਚ ਉੱਗ ਪਿਆ
ਪਤਾ ਨਹੀਂ ਉਹ ਕਿਹੜੀ ਇਸਨੂੰ, ਖਾਦ ਪਾ ਗਏ।

ਫੁੱਟੀਆਂ-ਫੁੱਟੀਆਂ ਹੋ ਗਿਆ, ਦੇਸ਼ ਦੁੱਧ ਵਾਂਗ ਫਟ ਗਿਆ
ਨਫਰਤ ਵਾਲੀ ਕਾਂਜੀ ਪਾ ਕੇ, ਇਹਨੂੰ ਜਾਗ ਲਾ ਗਏ।

ਨੌਹਾਂ ਨਾਲੋਂ ਮਾਸ ਵੱਖ ਹੋਵੇ, ਦੁੱਖ ਤਾਂ ਜਰੂਰ ਲਗਦਾ ਏ
ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ ਗਏ।
 

Saini Sa'aB

K00l$@!n!
Re: ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ &#25

bahut vadhiya ji :wah
 
Top