gurpreetpunjabishayar
dil apna punabi
ਮਚ ਰਹੇ ਸੀਨੇ ਚ ਭਾਂਬੜ ਨੈਣਾ ਵਿਚ ਬਰਸਾਤ ਹੈ।
ਪਿਆਰ ਦੀ ਬਾਜ਼ੀ ਚ ਖਾਧੀ ਜਦ ਤੋਂ ਦਿਲ ਨੇ ਮਾਤ ਹੈ।
ਚੀਸਾਂ, ਪੀੜਾਂ, ਆਂਹਾਂ, ਹਉਕੇ, ਹੰਝੂ, ਝੋਰੇ, ਦਰਦ, ਗਮ,
ਉਮਰ ਦੀ ਝੋਲ਼ੀ ਚ ਕੋਈ ਪਾ ਗਿਆ ਸੌਗਾਤ ਹੈ।
ਚਾਹੇ ਦੁਨੀਆਂ ਭਰ ਦੀ ਜ਼ਿੱਲਤ ਤੇ ਇਹ ਰੁਸਵਾਈ ਸਹੀ,
ਸ਼ੁਕਰ ਹੈ ਖੁਸ਼ ਹੋ ਕੇ ਬਖਸ਼ੀ ਯਾਰ ਨੇ ਸੌਗਾਤ ਹੈ।
ਦਿਲ ਅਜੇ ਵੀ ਓਸਨੂੰ ਕਰਦਾ ਹੈ ਚੇਤੇ ਰਾਤ ਦਿਨ,
ਜਿੰਦਗੀ ਦੀ ਹਰ ਖੁਸ਼ੀ ਦਾ ਕਰ ਗਿਆ ਜੋ ਘਾਤ ਹੈ।
ਕੱਲ੍ਹ ਖੁਦਾ ਦਾ ਨੂਰ ਕਹਿ ਕੇ ਪੂਜਦਾ ਜਿਸ ਨੂੰ ਰਿਹਾ
ਅਜ ਕਰਾਂ ਉਸ ਦੀ ਬੁਰਾਈ ਮੇਰੀ ਕੀ ਔਕਾਤ ਹੈ।
ਇਸ਼ਕ ਮੇਰਾ ਦੀਨ ਹੈ ਈਮਾਨ ਹੈ ਤੇ ਲਕਸ਼ ਹੈ
ਮੈ ਕਰਾਂ ਇਸਦੀ ਇਬਾਦਤ ਸਮਝ ਰੱਬ ਦੀ ਜ਼ਾਤ ਹੈ।
ਚਾਰ ਸੂ ਮਾਯੂਸੀਆਂ ਦਾ ਘੁਪ ਹਨੇਰਾ ਜਦ ਦਿਸੇ,
ਯਾਦ ਦਿਲ ਨੂੰ ਆਏ ਮੁੜ ਮੁੜ ਰੰਗਲੀ ਪਰਭਾਤ ਹੈ।
ਆਏ ਜਦ ਪੌਣਾ ਚੋਂ ਕਿਧਰੇ ਮਹਿਕ ਉਸਦੇ ਜਿਸਮ ਦੀ,
ਕਲਪਣਾ ਵਿਚ ਫੇਰ ਉਭਰੇ ਵਸਲ ਦੀ ਇਕ ਰਾਤ ਹੈ।
ਜ਼ਿਕਰ ਉਸ ਦਾ ਛੇੜ ਕੇ ਦੋਖੀ ਸਤਾਵਣ ਜਦ ਕਦੇ,
ਬੇ-ਬਸੀ ਦਾ ਰੂਪ ਧਾਰੇ ਮੇਰਾ ਹਰ ਜਜ਼ਬਾਤ ਹੈ