ਜਿੱਥੇ ਆਪਾਂ ਮਿਲਦੇ ਸੀ ਉੱਹ ਪਿੱਪਲ ਵੱਡਾ ਹੋ ਗਿਆ

gurpreetpunjabishayar

dil apna punabi
ਤੇਰੇ ਪਿੰਡ ਵੱਲ ਤੁਰ ਪਿਆ
ਕੱਲਾ ਪਰ ਤੇਰਿਆਂ ਯਾਦਾਂ ਨਾਲ ਨੇ
ਕਿ ਹੋਏਗਾ ਉਸ ਛੱਪੜ ਦੇ ਪਾਣੀ ਦਾ ਰੰਗ
ਇਸ ਤਰਾਂ ਦੇ ਦਿਲ ਵਿਚ ਕੁਜ਼ ਸਵਾਲ ਨੇ
ਉੱਹ ਪਿੱਪਲ ਵੱਡਾ ਹੋ ਗਿਆ ਹੋਣਾ ਹੈ
ਜਿੱਥੇ ਆਪਾਂ ਮਿਲਦੇ ਸੀ
ਉਸ ਬਾਗ ਦਾ ਕਿ ਬਣਿਆ ਹੋਣਾ ਹੈ
ਜਿੱਥੇ ਫੁੱਲ ਗੂਲਾਬ ਦੇ ਖਿਡੱਦੇ ਸੀ
ਤੇਰੇ ਪਿੰਡ ਦਾ ਹਰ ਸ਼ਖਸ਼
ਰੱਬ ਕਰੇ ਮੈਨੂੰ ਪਹਿਚਾਨ ਲਏ
ਆ ਗਿਆ ਆਸ਼ਿਕ ਤੇਰਾ ਏ
ਸਾਰਿਆਂ ਦੀ ਬੋਲਨੀ ਇਹੋ ਕਹੇ
ਨੀ ਮੈਂ ਕੀ ਨਈ ਕਿਤਾ ਤੇਰੇ ਪਿੱਛੇ
ਕਿਸ ਚੀਜ਼ ਦੀ ਤੇਨੂੰ ਥੋਡ ਸੀ
"ਗੁਰਪ੍ਰੀਤ" ਤਾਂ ਪਹਿਲਾਂ ਹੀ ਤੇਰੇ ਤੇ ਮਰਦਾ ਸੀ |
ਉਹਨੁੰ ਇਂਜ ਮਾਰਨ ਦੀ ਕਿ ਲੋੜ ਸੀ
 
Top