ਲੈ ਕੇ ਹੁਸਨਾਂ ਦੀ ਪੰਡ ਕੁੜੀ ਕੋਠੇ ਚੜ ਗੀ

gurpreetpunjabishayar

dil apna punabi
ਇਹਦੇ ਵਿਚ ਗੁਰਮੁਖੀ word use ਕੀਤੇ ਆ
ਅਰਥ ਦੋਸਤੋ ਅਪੇ ਹੀ ਕਰ ਲੋ

ਜਿਵੇਂ ਮੀਂਹ ਪਿਛੋਂ
ਕਰੜੀ ਜੀ ਧੁੱਪ ਚੜਦੀ
ਲੈ ਕੇ ਹੁਸਨਾਂ ਦੀ ਪੰਡ
ਕੁੜੀ ਕੋਠੇ ਚੜ ਗੀ

ਜਿਵੇਂ ਇਤਰ ਫਲੇਲਾਂ
ਕਿਸੇ ਢੋਲ ਡੋृਲਤਾ
ਕੇਸੀ ਨਾਹ ਕੇ ਕੀਤਾ
ਆਰਜ਼ੀ ਜਾ ਜੂੜਾ ਖੋਲ ਦਿਤਾ

ਚੱਬ ਚੁੰਨੀ ਦਾ ਕਿਨਾਰਾ
ਮਜਾਜਣ ਇਕੱਲੀ ਓ ਈ ਹੱਸੀ ਜਾਵੇ
ਸੋਚਾਂ ਸੋਚ ਕੱਚੀਆਂ
ਚੀਚੀ ਵਾਲੇ ਛੱਲੇ ਨੂੰ ਘੁਮਾਵੇ

ਸਿੱਟ ਮੋਢੇ ਉੱਤੋਂ
ਉੰਗਲ ਤੇ ਘੁਮਾਵੇ ਗੁੱਤ ਨੂੰ
ਗਿਣਦੀ ਸੀ ਗੇੜੇ


ਸਹਿ ਨੈਣਾਂ ਵਾਲੇ ਫੈਰ
ਜਿੰਦ ਹੋਈ ਜਹਾਨੋਂ ਕੂਚ ਨੀ
ਪਾਵੇਂ ਸੁਰਮਾ ਤੂੰ ਛੱਡ
ਧਰੂ ਤਾਰੇ ਵਾਲੀ ਪੂਛ ਨੀ

ਨੀਲ ਗੋਰੀ ਵੀਹਣੀ ਉੱਤੇ
ਮਰੋੜ ਗਿਆ ਕਿਹੜਾ ਨੀ
ਚृੜਾਈਆਂ ਸੱਤਰੰਗੀਆਂ
ਵਣਜਾਰੇ ਦਾ ਗਰਾਂ ਕਿਹੜਾ ਨੀ

ਪੈਰ ਆਪਣੇ ਓਹ ਨਿੰਦੀ ਜਾਣ
ਪੱਬ ਤੇਰੇ ਨਾਲ ਚੱਕਦੇ
ਪੰਜ਼ੇਬ ਤੇਰੀ ਤੇਰੀ ਦੀ ਤਰਜ਼ ਤੇ

ਮੋਰ ਨੱਚਦੇ
 
Top