ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

gurpreetpunjabishayar

dil apna punabi
ਇਹ ਸੱਪਣੀ ਦੇ ਬੱਚੇ ਦੋ ਮੂੰਹ ਵਾਲੀਆਂ
ਬਾਰਾਂ ਬੋਰ ਦੀ ਬੰਦੂਕ ਦੀਆਂ ਦੋ ਨਾਲੀਆਂ
ਇਹਨਾਂ ਅੱਗੇ ਜੋਰ ਚਲਦਾ ਨੀ ਮਾਰੂ ਹਥਿਆਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਟੇਢੀ ਤੱਕਣੀ ਦੇ ਬਰਛੇ ਉਹ ਛੱਡੀ ਜਾਂਦੇ ਆ
ਕਸਰ ਸੁਰਮੇ ਦੇ ਨੇਜ਼ੇ ਰਹਿੰਦੀ ਕੱਢੀ ਜਾਂਦੇ ਆ
ਤਿੱਖੇ ਨੱਕ ਤੇ ਮਜਾਜ ਮੁੱਖ ਮੋੜੇ ਤਲਾਵਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਪਰਾਂਦਾ ਤੇਰਾ ਗੁੱਤ ਤੇ ਕਚੈਹਰੀ ਲਾਕੇ ਬਹਿ ਗਿਆ
ਸਰਪੰਚੀ ਗੋਰੇ ਮੁਖੜੇ ਦੀ ਕੋਕਾ ਤੇਰਾ ਲੈ ਗਿਆ
ਪੰਜ ਦਾਣਾ ਮਾਰੇ ਬੜਕਾਂ ਜਿਉਂ ਕਾਕਾ ਸਰਦਾਰਾ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਤਿੱਖੜ ਦੁਪੈਹਰੇ ਅੱਜ ਨਾਕਾ ਠੋਕਿਆ
ਤੀਂਆਂ ਵਿੱਚੋਂ ਮੁੜਦੀ ਨੇ ਮੇਰਾ ਰਾਹ ਰੋਕਿਆ
ਹੁਸਨ ਪੁਲਸ ਰੋਹਬ ਭੈੜਾ ਥਣੇਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਗੁਰਪ੍ਰੀਤ ਪੁੱਤ ਸਰਦਾਰਾਂ ਦਾ
 
Top