ਯਾਦ ਬੜੇ ਆਉਦੇ ਮੈਨੂੰ ਪਿੰਡ ਦੇ ਨਜਾਰੇ,

gurpreetpunjabishayar

dil apna punabi
ਯਾਦ ਬੜੇ ਆਉਦੇ ਮੈਨੂੰ ਪਿੰਡ ਦੇ ਨਜਾਰੇ,
ਬੋਹੜ ਦੀਆ ਛਾਵਾ ਅਤੇ ਨਹਿਰ ਦੇ ਕਿਨਾਰੇ
ਪਿੰਡ ਦੀਆ ਗਲੀਆ ਦੇ ਅਜਬ ਨਜਾਰੇ,
ਤੂੜੀ ਵਾਲਾ ਕੋਠਾ ਤੇ ਸ਼ਾਹਾ ਦੇ ਚੁਬਾਰੇ
ਕੱਲਾ ਕੱਲਾ ਯਾਦ ਆਵੇ ਸ਼ਾਮਾ ਪੈਣ ਵੇਲੇ,
ਬਚਪਨ ਵਿੱਚ ਖੇਡੇ ਮੇਰੇ ਨਾਲ ਸਾਰੇ
ਜਦੋ ਪਿੰਡ ਛੱਡਿਆ ਵਹਾਏ ਮੇਰੀ ਮਾ ਨੇ,
ਯਾਦ ਆਉੁਦੇ ਉਸਦੇ ਵਹਾਏ ਹੰਝੂ ਖਾਰੇ
ਰਾਤ ਪੈਣ ਵੇਲੇ ਅਸਮਾਨ ਵੱਲ ਤੱਕਦਾ ਹਾਂ,
ਲੱਭਦਾ ਹਾ ਬਾਪੂ ਵਿਖਾਉਦਾ ਸੀ ਜੋ ਤਾਰੇ
ਵਾਅਦਾ ਕਰ ਆਉਦੇ ਜੋ ਛੇਤੀ ਮੁੜ ਆਉਣ ਦਾ ,
ਸਲਾਂ ਹੀ ਗੁਜਾਰ ਦਿੰਦੇ ਯਾਦਾ ਦੇ ਸਹਾਰੇ
ਡਾਲਰਾ,ਪਾਉਡਾ ਪਿੱਛੇ ਵੇਖ ਲੇ ਤੂੰ ਯਾਰਾ,
ਫਿਰਦੇ ਵਿਦੇਸ਼ ਵਿੱਚ ਮਾਰੇ ਮਾਰੇ
 
Top