ਤੇਰੀ ਤਸਵੀਰ ਨਾਲ ਦਿਨ ਦੀ ਸ਼ੂਰਵਾਤ ਹੋਵੇ

gurpreetpunjabishayar

dil apna punabi
ਜਦ ਰੋਜ਼ ਨਵੀਂ ਪਰਭਾਤ ਹੋਵੇ,
ਤੇਰੀ ਤਸਵੀਰ ਨਾਲ ਦਿਨ ਦੀ ਸ਼ੂਰਵਾਤ ਹੋਵੇ,
ਫਿਰ ਤੇਰੇ ਉਹ ਖੱਤ ਹੱਥੀ ਜਾਮ ਫੜਾ ਹੀ ਜਾਂਦੇ ਨੇ,
ਫਿਰ ਇਹ ਕਮਬੱਖਤ ਹੰਝੂ ਆਖੀਰ ਅੱਖਾਂ ਵਿੱਚ ਆ ਹੀ ਜਾਂਦੇ ਨੇ

ਕੋਈ ਕਹੇ ਉਹ ਬੇਵਫਾ ਸੀ,
ਕੋਈ ਕਹੇ ਉਹ ਹੁਸਨ ਦਾ ਦਗਾ ਸੀ,
ਪਰ ਸਾਡੇ ਦੋਹਾਂ ਵਲੋਂ ਕੀਤੀ ਉਹ ਵਫਾ ਸੀ,
ਲੋਕਾਂ ਦਾ ਕੀ ਲੋਕੀ ਤਾਂ ਗਲ ਬਣਾ ਹੀ ਜਾਂਦੇ ਨੇ,
ਫਿਰ ਇਹ ਕਮਬੱਖਤ ਹੰਝੂ ਆਖੀਰ ਅੱਖਾਂ ਵਿੱਚ ਆ ਹੀ ਜਾਂਦੇ ਨੇ

ਜੇਹੜੇ ਦਿਨ ਸਾਡੀ ਮੁਲਾਕਾਤ ਹੋਈ,
ਜਦ ਆਖੀਰ ਵਿੱਚ ਵਿੱਛੜਣ ਦੀ ਕੋਈ ਬਾਤ ਹੋਈ,
ਉਹ ਦਿਨ ਗੁਜਰਿਆ ਵੱਕਤ ਮੁੜ ਯਾਦ ਕਰਾ ਹੀ ਜਾਂਦੇ ਨੇ,
ਫਿਰ ਇਹ ਕਮਬੱਖਤ ਹੰਝੂ ਆਖੀਰ ਅੱਖਾਂ ਵਿੱਚ ਆ ਹੀ ਜਾਂਦੇ ਨ

ਜਦ ਤੇਰੇ ਪਿੰਡੋਂ ਠੰਡੀ ਪੌਣ ਚਲੇ,
ਜਦ ਵਿਛੋੜੇ ਵਿੱਚ ਤੜਫ-ਤੜਫ ਕੇ ਦਿਲ ਜਲੇ,
ਤਾਂ ਇਹ ਹਵਾ ਦੇ ਬੁਲੇ੍
ਤੇਰੇ ਨਾਲ ਹੋਣ ਦਾ ਇਹਸਾਸ ਕਰਾ ਹੀ ਜਾਂਦੇ ਨੇ,
ਫਿਰ ਇਹ ਕਮਬੱਖਤ ਹੰਝੂ ਆਖੀਰ ਅੱਖਾਂ ਵਿੱਚ ਆ ਹੀ ਜਾਂਦੇ ਨੇ

ਜਦ ਗੀਤ ਲਿਖਾਂ ਤਾਂ ਵੰਗ ਤੇਰੀ ਝੱਟ ਖਣਕ ਪਵੇ,
ਸੋਨ ਲਗਾਂ ਤਾਂ ਝਾਂਜਰ ਤੇਰੀ ਝੱਟ ਛਣਕ ਪਵੇ,
ਬਸ ਤੇਰੇ ਇਹ ਭੂਲੇਖੇ ਮੈਨੂੰ ਖਾ ਹੀ ਜਾਂਦੇ ਨੇ,
ਫਿਰ ਇਹ ਕਮਬੱਖਤ ਹੰਝੂ ਆਖੀਰ ਅੱਖਾਂ ਵਿੱਚ ਆ ਹੀ ਜਾਂਦੇ ਨੇ
 
Top