ਮੋੜਾਂ ਉੱਤੇ ਖੜਨ,ਮੈਂ ਲੱਗਿਆ ਸੀ ਨਵਾਂ ਨਵਾਂ

ਯੂਨੀਵਰਸਿਟੀ
ਇਕ ਸੁਪਨਾ ਸੀ ਸੰਜੋਇਆ, ਅੰਤ ਪੂਰਾ ਜਿਹੜਾ ਹੋਇਆ,
ਯੂਨੀਵਰਸਿਟੀ ਵਿੱਚ ਪੜਨ, ਗੁਰਪ੍ਰੀਤ ਲੱਗਿਆ ਸੀ ਨਵਾਂ ਨਵਾਂ।

ਸਾਰੇ ਚਿਹਰੇ ਅਣਜਾਣ, ਇਕ ਦੂਜੇ ਤਾਈਂ ਤਾਂਘ,
ਗੱਲਾਂ ੳਪਰਿਆਂ ਨਾਲ ਕਰਨ, ਮੈਂ ਲੱਗਿਆ ਸੀ ਨਵਾਂ ਨਵਾਂ।

ਕਈ ਆਪਣੇ ਜਹੇ ਲੱਭ, ਪੜਾਈ ਰੱਬ ਉੱਤੇ ਛੱਡ,
ਘੱਟ ਕਲਾਸਾਂ ਵਿੱਚ ਵੜਨ, ਗੁਰਪ੍ਰੀਤ ਲੱਗਿਆ ਸੀ ਨਵਾਂ ਨਵਾਂ।

ਕਾਲੇ ਬੁੱਲਟ ਤੇ ਚੱੜ, ਲਾਕੇ ਪੋਚਵੇਂ ਜੇ ਲੜ,
ਯੂਨੀ ਦਿਆਂ ਮੋੜਾਂ ਉੱਤੇ ਖੜਨ,ਮੈਂ ਲੱਗਿਆ ਸੀ ਨਵਾਂ ਨਵਾਂ।

ਨਤੀਜਾ ਪਹਿਲੇ ਸੈਮ ਦਾ ਦੇਖ, ਨਿਕਲਿਆ ਕੱਨਾਂ ਵਿੱਚੋਂ ਸੇਕ,
ਪੱਕੇ ਪੇਪਰਾਂ ਚੋਂ ਝੜਨ, ਗੁਰਪ੍ਰੀਤ ਲੱਗਿਆ ਸੀ ਨਵਾਂ ਨਵਾਂ।

ਕੋਈ ਘੂਰੀ ਵੱਟ ਲੰਘੇ, ਕੋਈ ਬਿਨਾਂ ਗੱਲੋਂ ਖੰਗੇ,
ਗਰਮ ਖੂਨ ਠੰਡਾ ਕਰਨ, ਮੈਂ ਲੱਗਿਆ ਸੀ ਨਵਾਂ ਨਵਾਂ।

ਲੱਗੀ ਸੌਣ ਦੀ ਝੜੀ, ਅੱਖ ਕਿਸੇ ਨਾਲ ਲੜੀ,
ਇਕ ਕੁੜੀ ਉੱਤੇ ਲਾਇਨ ਮਰਨ, ਗੁਰਪ੍ਰੀਤ ਲੱਗਿਆ ਸੀ ਨਵਾਂ ਨਵਾਂ।

ਜਿਨਾਂ ਤੇ ਸੀ ਰੱਬ ਜਿੱਡਾ ਮਾਣ, ਤੁਰਦੇ ਸੀ ਨਾਲ ਹਿਕ ਤਾਂਣ,
ਹਰ ਥਾਂ ਯਾਰਾਂ ਨਾਲ ਖੜਨ, ਮੈਂ ਲੱਗਿਆ ਸੀ ਨਵਾਂ ਨਵਾਂ।

ਅੱਜ ਬੜੇ ਚਿਰਾਂ ਬਾਦ, ਯੂਨੀ ਆਈ ਜਦੋਂ ਯਾਦ,
ਪੁਰਾਣੀਆਂ ਯਾਦਾਂ ਵਿੱਚ ਹੜਨ, ਗੁਰਪ੍ਰੀਤ ਲੱਗਿਆ ਸੀ ਨਵਾਂ ਨਵਾਂ।
 
Top