ਅੱਜ ਕੱਲ੍ਹ ਦੇ ਗੱਭਰੂ ਜਵਾਨ ਦੇਖੋ

ਅੱਜ ਕੱਲ੍ਹ ਦੇ ਗੱਭਰੂ ਜਵਾਨ ਦੇਖੋ,

ਲੱਕ ਉੱਤੇ ਪੈਂਟ ਨਾ ਖੜ੍ਹਦੀ ਐ।

ਉਵੇਂ-ਉਵੇਂ ਹੀ ਘਸਦੇ ਜਾਣ ਬਾਂਕੇ,

ਜਿਵੇਂ-ਜਿਵੇਂ ਜਵਾਨ ਚੜ੍ਹਦੀ ਐ।

ਵਿਚ ਕੰਨਾਂ ਦੇ ਮੁੰਦਰਾਂ ਪਾ ਲੈਂਦੀ,

ਆਹ ਜਿੰਨ੍ਹੀ ਮਡੀਰ ਜੀ ਪੜ੍ਹਦੀ ਐ।

ਉਨ੍ਹੀ ਦੇਰ ਨਾ ਮੰਜੇ ਤੋਂ ਪੈਰ ਲਹਿੰਦਾ,

ਜਿੰਨ੍ਹੀ ਦੇਰ ਅੱਖ ਨਾ ਖੜ੍ਹਦੀ ਐ।



ਜੱਗ ਉੱਤੇ ਸੀ ਕਦੇ ਮਿਸਾਲ ਜੀਹਦੀ,

ਜਾਂਦੀ ਨਸ਼ੇ ਦੇ ਵਿਚ ਉਹ ਹੜ੍ਹਦੀ ਐ।
 
Top