ਮੈਂ ਲਾਉਦਾ ਸੀ ਜਦੋ ਗੇੜੀ ਤੂੰ ਤੱਕਦੀ ਹੁੰਦੀ ਸੀ

ਮੈਂ ਲਾਉਦਾ ਸੀ ਜਦੋ ਗੇੜੀ
ਤੂੰ ਵੀ ਤੱਕਦੀ ਹੁੰਦੀ ਸੀ,
ਸਹੇਲੀਆ ਨਾਲ਼ ਗੱਲਾਂ ਕਰਦੀ
ਸਜਦੇ ਧੱਕਦੀ ਹੁੰਦੀ ਸੀ,

ਬਾਹਾਂ ਸਹਾਰੇ ਕਿਤਾਬਾਂ
ਹਿੱਕ ਨਾਲ਼ ਕੱਸਦੀ ਹੁੰਦੀ ਸੀ,
ਬਿਨਾਂ ਗੱਲੋਂ ਹੀ
ਕੋਲ਼ੋ ਲੰਘਦੀ ਹੱਸਦੀ ਹੁੰਦੀ ਸੀ,

ਦੇਖਕੇ ਤੈਨੂੰ ਹੱਸਦੀ ਨੂੰ
ਮੈਂਨੂੰ ਵੀ ਤਸੱਲੀ ਹੁੰਦੀ ਸੀ,
ਤਾਈਓ ਤਾਂ ਹਰ ਰੋਜ ਹੀ
ਰਾਹ ਤੇਰੀ ਮੱਲੀ ਹੁੰਦੀ ਸੀ,

ਅੱਜ ਕਿਵੇ ਬੁਲਾਉਣੀ
ਇਹ ਸਕੀਮ ਘੜੀ ਹੁੰਦੀ ਸੀ,
ਆਸ਼ਕੀ ਦੀ ਨਵੀਂ ਕਿਤਾਬ
ਹਰ ਰੋਜ਼ ਪੜੀ ਹੁੰਦੀ ਸੀ,

ਕਈ ਵਾਰ ਮੈਂਨੂੰ ਲੱਗਦਾ
ਤੇਰੀ ਰੁਸਵਾਈ ਹੁੰਦੀ ਸੀ,
ਗੁਰਪ੍ਰੀਤ' ਲਾਉਦਾ ਸੀ ਥਾਂ-ਥਾਂ ਨਾਕੇ
ਤੂੰ ਨੀਵੀਂ ਪਾਈ ਹੁੰਦੀ ਸੀ
 
Top