ਭੁੱਲਣਾ ਨਹੀਂ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ

ਮੇਰੀਆਂ ਗੱਲਾਂ ਚ' ਤੇਰਾ ਜ਼ਿਕਰ ਜ਼ਰੂਰ ਹੋਊ,
ਤੇਰੇ ਦਿਲ ਵਿੱਚ ਸਾਡਾ ਫਿਕਰ ਜ਼ਰੂਰ ਹੋਊ,
ਹੋਇਆ ਕੀ ਜੇ ਹੋ ਗਏ ਅੱਜ ਰਾਹ ਵੱਖਰੇ,
ਕਦੀ ਕਿਸੇ ਮੋੜ ਤੇ ਤਾਂ ਮਿਲ ਪੈਣਗੇ,
ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ,
ਜਿਊਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ....

ਭੁੱਲਣਾ ਨਹੀਂ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ,
ਸੱਧਰਾਂ ਦੇ ਫੁੱਲ ਓਦੋਂ ਤਾਜ਼ੇ ਤਾਜ਼ੇ ਖਿਲੇ ਸੀ,
ਨਾਮ ਜਿਹੜੇ ਆਪਾਂ ਸੌਹਾਂ ਖਾ ਕੇ ਲਿਖੇ,
ਆਖਰੀ ਸਾਹਾਂ ਤਾਈਂ ਸਾਨੂੰ ਯਾਦ ਰਹਿਣਗੇ,
ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ,
ਜਿਊਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ....

ਮਿਲਣੇ ਦੀ ਰੀਝ ਸਾਡੀ ਦਿਲ ਵਿੱਚ ਰਹਿ ਗਈ,
ਤੇਰੇਂ ਨਾਲੋਂ ਟੁੱਟ ਯਾਰੀ ਹੌਕਿਆਂ ਨਾਲ ਪੈ ਗਈ,
ਸੋਚਿਆ ਨਹੀਂ ਸੀ ਕਦੇ ਮਹਿਲ ਖੁਆਬਾਂ ਦੇ,
ਰੇਤ ਦੇ ਨੀਂ ਕੰਧਾਂ ਦੇ ਨੀਂ ਵਾਂਗ ਢਹਿਣਗੇ,
ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ,
ਜਿਊਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ....

ਖੇਡੀ ਖੇਡ ਤਕਦੀਰਾਂ ਪਿਆਰ ਹੋਇਆ ਲੀਰਾਂ-ਲੀਰਾਂ,
ਸਾਂਝ ਫੁੱਲਾਂ ਨਾਲੋ ਟੁੱਟੀ ਮੇਲ ਹੋ ਗਿਆ ਕਰੀਰਾਂ,
ਓਮਰਾਂ ਦੀ ਦੂਰੀ ਮਜਬੂਰ ਬਣਕੇ ਸਾਡੇ ਦਿਲ ਕਿੰਨੀ ਦੇਰ ਸਹਿਣਗੇ,
ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ,
ਜਿਊਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ
 
Top