ਤੁੰ ਸੋਚਦੀ ਹੋਵੇਗੀ ਮੈ ਕਿਸੇ ਹੋਰ ਤੇ ਡੁਲ ਗਿਆ

ਸਾਰੇ ਆਖਦੇ ਨੇ ਮੁੰਡਾ ਹੱਸਦਾ ਬੜ ਏ,
ਸੱਚ ਜਾਣੀ ਸਾਨੂੰ ਯਾਦ ਕਰ ਰੋਣਾ ਵੀ ਨੀ ਆਉਦਾ,
ਲੋਕੀ ਆਖਦੇ ਨੇ ਮੈਨੂੰ ਨੀਤ ਦਾ ਸ਼ਰਾਬੀ,
ਪਰ ਉਹ ਕੀ ਜਾਣਨ ਕੇ ਮੈਨੂੰ ਪੈਗ ਪਾਉਣਾ ਵੀ ਨੀ ਆਉਦਾ,
ਤੁੰ ਵੀ ਸੋਚਦੀ ਹੋਵੇਗੀ ਮੈ ਕਿਸੇ ਹੋਰ ਤੇ ਡੁਲ ਗਿਆ,
ਪਰ ਸਾਨੂੰ ਤਾ ਆਪਣਾ ਕੋਈ ਬਣਾਉਣਾ ਵੀ ਨੀ ਆਉਦਾ,
ਯਾਰ ਆਖਦੇ ਮੈ ਲਿਖਦਾ ਤੈਨੂੰ ਯਾਦ ਕਰ ਕੇ,
ਪਰ ਮੈਨੂੰ ਤਾ ਪੈਨ ਚਾਲਉਣਾ ਵੀ ਨੀ ਆਉਦਾ,
ਓਪਰੀ ਦਿਖਵੇ ਦਾ ਪਿਆਰ ਚੱਲਦਾ ਅੱਜ-ਕੱਲ,
ਪਰ ਸਾਨੂੰ ਇਹੋ ਜਿਹਾ ਪਿਆਰ ਪਾਉਣਾ ਵੀ ਨੀ ਆਉਦਾ,
ਕਾਈ ਆਖਦੇ ਨੇ ਮੈਨੂੰ ਆਪਣਾ ਵੈਰੀ,
ਪਰ ਸਾਨੂੰ ਤਾ ਕਿਸੇ ਨਾਲ ਦਿਲੋ ਵੈਰ ਪਾਉਣਾ ਵੀ ਨੀ ਆਉਦਾ,
ਤੂੰ ਵੀ ਆਖਦੀ ਏ ਗੁਰਪ੍ਰੀਤ ਬਦਨਾਮ ਹੋ ਗਿਆ,
ਪਰ ਸੱਚ ਜਾਣੀ ਸਾਨੂੰ ਮਸ਼ਹੂਰ ਹੋਣਾ ਵੀ ਆਉਦਾ....
 
Top