ਬੀਤੇ ਸਮੇਂ ਦੀਆਂ ਯਾਦਾਂ ਚੋਂ,

ਬੀਤੇ ਸਮੇਂ ਦੀਆਂ ਯਾਦਾਂ ਚੋਂ,
ਖੰਡਰ ਦਾ ਭੁਲੇਖਾ ਪੈਂਦਾ ਹੈ,
ਅਜੇ ਸਾਬਤ ਬਚਿਆ ਦਿਸਦਾ ਜੋ,
ਉਹ ਵੀ ਹੁਣ ਜਾਂਦਾ ਢਹਿੰਦਾ ਹੈ,
ਦਰਦ ਇਹ ਮੱਠਾ ਪੈ ਜਾਵੇ,
ਤਾਂਹੀਓਂ ਲਿਖਣ ਰੁਬਾਈਆਂ ਬਹਿੰਦਾ ਹੈ,
ਭਾਵੇਂ ਮੁੱਕਿਆ, ਮੱਚਿਆ, ਬੁਝਿਆ ਪਿਆ,
ਕੁਝ ਹੈ ਜੋ ਧੁਖਦਾ ਰਹਿੰਦਾ ਹੈ।
ਬੁਰਾ ਹੁੰਦਾ ਦਰਦ ਵਿਛੋੜੇ ਦਾ,
ਖਬਰੇ ਉਹ ਕੀਕਣ ਸਹਿੰਦਾ ਹੈ।
ਅੱਖਾਂ ਤਾਂ ਝੀਲ ਜਿਹੀਆਂ ਅੰਦਰ
ਉਹ ਡੁੱਬਦਾ, ਤਰਦਾ, ਖਹਿੰਦਾ ਹੈ।
ਪੂਰਾ ਹੈ ਡੁੱਬਿਆ ਹੰਝੂਆਂ ‘ਚ
ਪਰ ਫਿਰ ਵੀ ਹੱਸਦਾ ਰਹਿੰਦਾ ਹੈ।
By:-
ਗੁਰਜੀਤ ਟਹਿਣਾ
 
Top