ਗੁਰੁ ਗ੍ਰੰਥ ਸਾਹਿਬ ਦੀ ਬਾਣੀ

Saini Sa'aB

K00l$@!n!
ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੀਵਨ ਦਵੇ ਲੋਕਾਈ ਨੂੰ।

ਸ਼ਰਧਾ ਦੇ ਨਾਲ ਸੀਸ ਝੁਕਾਓ,ਇਸ ਪੈਗਾਮ ਅਲਾਹੀ ਨੂੰ।

ਗੱਲ ਸੱਚ ਦੀ ਕਰਦੀ ਬਾਣੀ,ਦੁਖੀਆਂ ਦੇ ਦੁੱਖ ਹਰਦੀ ਬਾਣੀ।

ਉਸ ਸੱਚੇ ਨਾਲ ਜਾ ਮਿਲਾਵੇ,ਸੱਚ ਦੇ ਰਾਹ ਦੇ ਰਾਹੀ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਉੱਚੇ-ਨੀਵੇਂ ਇਕ ਬਰਾਬਰ,ਸਭਨਾ ਦੇ ਵਿਚ ਇਕੋ ਕਾਦਰ।

ਇਹ ਰਹੱਸ ਸਮਝਾ ਕੇ ਮੇਟੇ,ਊਚ-ਨੀਚ ਦੀ ਖਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਵਹਿਮਾ-ਭਰਮਾ ਵਿਚ ਨਹੀਂ ਪੈਣਾ,ਗੁਰਬਾਣੀ ਦਾ ਏਹੋ ਕਹਿਣਾ।

ਬਣਜੂ ਜੀਵਨ ਉੱਚਾ-ਸੁੱਚਾ,ਕਰਲੋ ਲੋਕ-ਭਲਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਸ਼ਬਦ ਗਿਆਨ ਦੀ ਜੋਤ ਜਗਾਵੇ,ਸ਼ਬਦ ਬਿਨਾ ਨਾ ਸੋਝੀ ਆਵੇ।

ਗਹਿਰ ਗੰਭੀਰ ਜੇ ਬਣਨਾ ਹੈ ਤਾਂ ਸ਼ਬਦ ਦੀ ਕਰੋ ਕਮਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ, ਜੀਵਨ ਦਵੇ ਲੋਕਾਈ ਨੂੰ।

ਸ਼ਰਧਾਂ ਦੇ ਨਾਲ ਸੀਸ ਝੁਕਾਓ, ਇਸ ਪੈਗਾਮ ਅਲਾਹੀ ਨੂੰ।
 
jithe baki granth desh nu hazara jatta ch bandde ne,
uthe guru granth sahib sab jatta nu "manas ki jaat sab ek pahchanvo"da sandesh deke kathiya karda hai :pray
guru granth sahib di bani nu na sirf suno balki amal v karna chahida :pray
 
Top