ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ (ਪਾਸ਼)

RaviSandhu

SandhuBoyz.c0m
ਮੈਂ ਸਿੱਧ ਕਰ ਸਕਦਾ ਹਾਂ-ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ, ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ 'ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦਾ ਹੈ
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ......
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |

"ਪਾਸ਼"
 
hun pash bare ki likhiye oh ta hamesha hi poetry di duniya vich amber de chan wangu jagmagounda rahega


kya khoob hunar hai tujhe pash pash karna
meri sanson ko rok lena meri dil ki lash karna
 
Top