ਹਾਲੇ ਮੈਂ ਕਵੀ ਨਹੀਂ ਬਿਣਆ

ਹਾਲੇ ਮੈਂ ਕਵੀ ਨਹੀਂ ਬਿਣਆ,
ਕਵੀ ਤਾਂ ਮੈਂ ਉਦੋਂ ਬਣਾਂਗਾ.........
ਜਦੋਂ ਮੇਰੀ ਕਲਮ ਦੀਆਂ ਤਾਰਾਂ 'ਚੋਂ
ਹਸਪਤਾਲ ਦੇ ਗੇਟ ਤੇ ਮਰਦੇ
ਿਕਸੇ ਮਜਦੂਰ ਦੇ ਦੁੱਖ ਵਰਗੀ ਧੁਨ ਿਨਕਲੇਗੀ.........

ਕਵੀ ਤਾਂ ਮੈਂ ਉਦੋਂ ਬਣਾਂਗਾ......
ਜਦੋਂ.......
ਮੇਰੀ ਕਿਵਤਾ 'ਚੋਂ ਝਲਕਾਰਾ ਪਵੇਗਾ....
ਕੜਕਦੀ ਅਸਮਾਨੀਂ ਿਬਜਲੀ ਵਰਗਾ....
ਿਲਸ਼ਕਦੀ ਤਲਵਾਰ ਵਰਗਾ.........
ਦਿਹਕਦੇ ਭਾਂਬੜ ਵਰਗਾ.....
ਕਵੀ ਤਾਂ ਮੈਂ ਉਦੋਂ ਬਣਾਂਗਾ.
ਜਦੋਂ ਹੱਕ ਮੰਗਦੇ ਲੋਕਾਂ ਦੇ ਨਾਹਿਰਆਂ ਦੀ ਗੂੰਜ ਨਾਲ
ਮੇਰਾ ਅੰਦਰ ਗੂੰਜੇਗਾ

ਕਵੀ ਤਾਂ ਮੈਂ ਉਦੋਂ ਬਣਾਂਗਾ.........
ਜਦੋਂ ਹੱਕ,ਹਿਥਆਰ ਤੇ ਯੁੱਧ ਵਰਗੇ ਲਫ਼ਜ
ਆਪ--ਮੁਹਾਹੇ ਮੇਰੀ ਕਿਵਤਾ ਦਾ
ਕਾਫ਼ੀਆ-ਰਦੀਫ਼ ਬਣਨ ਲੱਗ ਪਏ
ਕਵੀ ਤਾਂ ਮੈਂ ਉਦੋਂ ਬਣਾਂਗਾ.........
ਹਾਲੇ ਮੈਂ ਕਵੀ ਨਹੀਂ ਬਿਣਆ..............
 
Top