ਚਾਰੇ ਪਾਸੇ ਚਾਨਣ ਸੀ

Surkhabb

Member
ਇਕ ਸੁਬਹ ਨੂ ਜਦ ਮੇਰੀ ਅਖ ਖੁੱਲੀ, ਤਾ ਚਾਰੇ ਪਾਸੇ ਚਾਨਣ ਸੀ...
ਪਲਕਾਂ ਬੰਦ ਹੁੰਦੀਆਂ ਜਾਂਦੀਆਂ ਸਨ,
ਆਦਤ ਪੈ ਗਈ ਸੀ ਮੈਨੂ ਇਕ ਘੁੱਪ ਹਨੇਰਾ ਮਾਨਣ ਦੀ..
ਇਕ ਸੁਬਹ ਨੂ ਜਦ ਮੇਰੀ ਅਖ ਖੁੱਲੀ ਤਾ ਚਾਰੇ ਪਾਸੇ ਚਾਨਣ ਸੀ..

ਮੇਰੇ ਦਿਲ ਦੀ ਕਾਲ ਕੋਠਰੀ ਵਿਚ, ਇਕ ਜੁਗਨੂੰ ਜਾਗਦਾ ਰੇਹਂਦਾ ਸੀ,
ਉਠ੍ਹ ਜਾਗ ਵਸਲ ਦਾ ਦਿਨ ਆਇਆ, ਓਹ ਹਰਦਮ ਹਰਪਲ ਕੇਹਂਦਾ ਸੀ,
ਉਸ ਤਲਬ ਲਾਈ ਮੇਰੇ ਸੀਨੇ ਵਿਚ, ਕੁਝ ਸੂਰਜ ਬਾਰੇ ਜਾਨਣ ਦੀ ,
ਇਕ ਸੁਬਹ ਨੂ ਜਦ ਮੇਰੀ ਅਖ ਖੁੱਲੀ ਤਾ ਚਾਰੇ ਪਾਸੇ ਚਾਨਣ ਸੀ..

ਉਚ੍ਹੀ ਨੀਵੀ ਲੋ ਦੀਵੇ ਦੀ, ਹਨੇਰਾ ਦੂਰ ਭ੍ਜਾਉਂਦੀ ਸੀ,
ਇਹ ਬੁਝ ਕੇ ਜੀਨ ਦਾ ਰਿਵਾਜ਼ ਕੀ ਹੈ, ਕੁਝ ਮੈਨੂ ਸਮਝ ਨਾ ਆਉਂਦੀ ਸੀ,
ਮੇਹਰਮ ਬਣ ਗਈ ਦਿਲ ਦੀ ਓਹ, ਜੋ ਲਾਟ ਸੀ ਮੇਰੇ ਹਾਨਨ ਦੀ,
ਇਕ ਸੁਬਹ ਨੂ ਜਦ ਮੇਰੀ ਅਖ ਖੁੱਲੀ ਤਾ ਚਾਰੇ ਪਾਸੇ ਚਾਨਣ ਸੀ..

ਨਾ ਹੁੰਦਾ ਗੇਆਨ ਗੁਰੂ ਦੇ ਬਿਨ , ਭਾਵੇਂ ਚਾਰੇ ਵੇਦ ਫਰੋਲ ਲਯੀਏ,
ਜੋ ਦੇਵੇ ਸਮਝ ਕੁਝ ਜਾਨਣ ਦੀ, ਇਹ ਤਨ ਮਨ ਉਸਨੁ ਸੌੰਪ ਦਯੀਏ,
ਲਗਨ ਲਾਈ ਇਹਨਾ ਕਿਰਨਾ ਨੇ, "ਸੁਰਖਾਬ" ਨੂੰ ਮੂਲ ਪਹਚਾਨਨ ਦੀ,
ਇਕ ਸੁਬਹ ਨੂ ਜਦ ਮੇਰੀ ਅਖ ਖੁੱਲੀ ਤਾ ਚਾਰੇ ਪਾਸੇ ਚਾਨਣ ਸੀ.....(May 11,2010)
 
Top