'MANISH'
yaara naal bahara
ਪੰਨੇ: 220, ਕੀਮਤ: 150 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਡਾ. ਅੰਮ੍ਰਿਤ ਕੌਰ ਰੈਣਾ ਇਕੋ ਸਮੇਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਲਿਖਣ ਵਾਲੀ ਪ੍ਰੌਢ ਲੇਖਕਾ ਹੈ। ਉਸ ਦੀ ਖੋਜ ਦਾ ਵਿਸ਼ਾ ਜ਼ਿਆਦਾ ਕਰਕੇ ਧਰਮ ਅਤੇ ਸਿੱਖਿਆ ਰਿਹਾ ਹੈ, ਜਿਹਾ ਕਿ ਉਸ ਦੀਆਂ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਦੇ ਨਾਵਾਂ ਤੋਂ ਸਪੱਸ਼ਟ ਹੈ: ਐਜੂਕੇਸ਼ਨ ਫਿਲਾਸਫੀ ਆਫ ਸਿਖ ਗੁਰੂਜ਼, ਗੁਰੂ ਨਾਨਕ ਦਾ ਸਿੱਖਿਆ ਦਰਸ਼ਨ, ਐਜੂਕੇਸ਼ਨ ਫਿਲਾਸਫੀ ਆਫ ਗੁਰੂ ਨਾਨਕ ਦੇਵ ਜੀ, ਸਿੱਖ ਗੁਰੂਆਂ ਦੀ ਵਿਦਿਅਕ ਦੇਣ, ਸਿੱਖ ਗੁਰੂਓਂ ਕੀ ਸ਼ੈਕਸ਼ਣਿਕ ਦੇਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸਮੂਹਿਕ ਸਿੱਖਿਆ ਸੰਚਾਰ ਦਾ ਸਾਧਨ, ਸਿੱਖ ਧਰਮ ਅਤੇ ਇਸਲਾਮ, ਸਿੱਖ ਧਰਮ ਅਤੇ ਬੁੱਧ ਧਰਮ। ਉਸ ਦੇ ਲਿਖੇ ਤਿੰਨ ਕਥਾ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ: ਮੇਰੇ ਪਾਪਾ ਕਹਾਂ ਹੈਂ, ਮਾਨਸ ਕੀ ਜਾਤ ਅਤੇ ਧੰਨੁ ਜਨਨੀ ਜਿਨਿ ਜਾਇਆ ਤੈਨੂੰ। ਇਸ ਤੋਂ ਇਲਾਵਾ ਉਸ ਨੇ ਆਪਣੇ ਪਿਤਾ ਪ੍ਰੋ. ਹਰਨਾਮ ਦਾਸ ਵੱਲੋਂ ਲਿਖੀਆਂ ਕੁਝ ਕਿਤਾਬਾਂ ਨੂੰ ਵੀ ਸੰਪਾਦਤ ਕਰਕੇ ਛਪਵਾਇਆ ਹੈ।
ਅਕਸਰ ਵਿਚਾਰਸ਼ੀਲ ਵਿਅਕਤੀ ਪ੍ਰੌਢ ਉਮਰ (ਸੇਵਾਮੁਕਤੀ ਤੋਂ ਪਿੱਛੋਂ) ਵਿਚ ਅਧਿਆਤਮਕ ਮਾਰਗ ਵੱਲ ਅਗ੍ਰਸਰ ਹੋ ਜਾਂਦੇ ਹਨ। ਲੇਖਿਕਾ ਨੇ ਵੀ ਇਹੋ ਮਾਰਗ ਚੁਣਿਆ ਹੈ ਅਤੇ ਉਸ ਨੇ ਆਪਣੇ ਅਧਿਐਨ ਨੂੰ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਨੂੰ ਸੌਂਪਿਆ ਹੈ। ਲੇਖਕਾ ਨੇ ਇਸ ਪੁਸਤਕ ਦੀ ਰਚਨਾ ਯੂ.ਜੀ.ਸੀ. ਵੱਲੋਂ ਪ੍ਰਦਾਨ ਕੀਤੇ ਪ੍ਰਾਜੈਕਟ ਦੇ ਆਧਾਰ ’ਤੇ ਮੁਕੰਮਲ ਕੀਤੀ ਹੈ। ਉਹ ਵਿਭਿੰਨ ਧਰਮਾਂ ਦਾ ਸਿੱਖ ਧਰਮ ਨਾਲ ਤੁਲਨਾਤਮਕ ਅਧਿਐਨ ਕਰਨ ਵੱਲ ਰੁਚਿਤ ਹੈ ਜਿਹਾ ਕਿ ਉਪਰ ਦੱਸੀ ਪੁਸਤਕ-ਸੂਚੀ ਤੋਂ ਸਪੱਸ਼ਟ ਹੈ। ਖੋਜ-ਕਰਤਾ ਦਾ ਮੁੱਖ ਉਦੇਸ਼ ਦੋਹਾਂ ਧਰਮਾਂ (ਸਿੱਖ ਅਤੇ ਹਿੰਦੂ) ਵਿਚੋਂ ਇਕੋ ਜਿਹੇ ਸਾਂਝੇ ਤੱਤਾਂ ਨੂੰ ਖੋਜ ਕੇ ਮਾਨਵੀ ਸੰਵੇਦਨਾ ਅਤੇ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਅਸੀਂ ਜਾਤਾਂ-ਪਾਤਾਂ ਅਤੇ ਧਰਮਾਂ ਦੀਆਂ ਤੰਗ-ਵਲਗਣਾਂ ਤੋਂ ਉਪਰ ਉਠ ਕੇ ਸਰਬੱਤ ਦੇ ਭਲੇ ਦੀ ਮੰਗਲ ਕਾਮਨਾ ਕਰ ਸਕੀਏ।
ਵਿਚਾਰ ਅਧੀਨ ਪੁਸਤਕ ਵਿਚ ਦੋ ਸ਼ਬਦ, ਭੂਮਿਕਾ, ਵਿਸ਼ਾ ਪ੍ਰਵੇਸ਼ ਅਤੇ ਪੁਸਤਕ ਸੂਚੀ ਤੋਂ ਇਲਾਵਾ 13 ਉਲੇਖਯੋਗ ਅਧਿਆਇ ਸੰਕਲਿਤ ਹਨ, ਜਿਨ੍ਹਾਂ ਵਿਚ ਪਰਮਾਤਮਾ, ਆਤਮਾ, ਸੰਸਾਰ ਤੇ ਪ੍ਰਕਿਰਤੀ, ਮਾਇਆ (ਹਉਮੈ), ਸੇਵਾ ਤੇ ਸਮਾਜਕ ਨਿਰਮਾਣ, ਨੈਤਿਕ ਵਿਕਾਸ, ਕਰਮਯੋਗ, ਗਿਆਨ ਯੋਗ, ਭਗਤੀ ਯੋਗ, ਵੇਦ ਅਤੇ ਗੁਰਬਾਣੀ, ਗੀਤਾ ਤੇ ਗੁਰਬਾਣੀ ਭਿੰਨਤਾ, ਸਿੱਖ ਧਰਮ ਦੀ ਵਿਲੱਖਣਤਾ ਜਿਹੇ ਮਹੱਤਵਯੋਗ ਵਿਸ਼ਿਆਂ ਨੂੰ ਨਿਭਾਇਆ ਗਿਆ ਹੈ। ਇਉਂ ਹਿੰਦੂ ਧਰਮ ਤੇ ਸਿੱਖ ਧਰਮ ਵਿਚ ਪ੍ਰਾਪਤ ਸਮਾਨਤਾਵਾਂ ਤੇ ਵੱਖਰਤਾਵਾਂ ਨੂੰ ਸੰਕੀਰਣਤਾ ਤੋਂ ਉਪਰ ਉਠ ਕੇ ਸਮਝਣ/ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹਿੰਦੀ ਵਿਸ਼ੇ ਵਿਚ ਐਮ.ਏ. ਕੀਤੀ ਹੋਣ ਕਰਕੇ ਲੇਖਕਾ ਦੀ ਪੰਜਾਬੀ ਭਾਸ਼ਾ ਉਤੇ ਪਕੜ ਕਾਫੀ ਢਿੱਲੀ ਪ੍ਰਤੀਤ ਹੁੰਦੀ ਹੈ। ਅਜਿਹੇ ਕੁਝ ਸ਼ਬਦ ਇਸ ਪ੍ਰਕਾਰ ਹਨ: ਆਰਿਆ (ਆਰੀਆ, ਪੰਨਾ 7), ਏਚ (ਐਚ 9), ਭਾਰਤੀਅ (ਭਾਰਤੀ), ਸੰਪ੍ਰਦਾਇਆਂ (ਸੰਪ੍ਰਦਾਵਾਂ 7), ਸੁਪਾਠਯ (ਪੜ੍ਹਨਯੋਗ 9), ਅਮੇਰਿਕਾ (ਅਮਰੀਕਾ 10), ਆਸਟ੍ਰੇਲਿਆ (ਆਸਟ੍ਰੇਲੀਆ 10), ਘੌਸਲਾ (ਆਲ੍ਹਣਾ 11) ਮੁੰਨੀ (ਮੁਨੀ 11), ਵਖਾਣ (ਵਿਆਖਿਆਨ/ਭਾਸ਼ਣ 11), ਥੀਅੋਡੋਰ (ਥੀਓਡੋਰ 11) ਅਤੁਲਨੀਆ (ਬੇਮਿਸਾਲ 12), ਲੋਗਾਂ (ਲੋਕਾਂ 12), ਛਾਇਆ (ਝਲਕ 13), ਤਰਫ (ਵੱਲ 13), ਸੰਲਗਨ (ਜੁੜਿਆ/ਸਬੰਧਤ 14), ਸਮਰਸਤਾ (ਇਕਮਿਕਤਾ 17)। ਇਹ ਹਿੰਦੀ ਭਾਸ਼ੀ ਸ਼ਬਦ/ਸ਼ਬਦ ਜੋੜ ਸਿਰਫ ਦੋ ਸ਼ਬਦ ਅਤੇ ਭੂਮਿਕਾ ਦੇ 12 ਪੰਨਿਆਂ ਵਿਚੋਂ ਲੱਭੇ ਗਏ ਹਨ, ਅਗਲੇ 200 ਪੰਨਿਆਂ ਵਿਚ ਹੋਰ ਕਿੰਨੇ ਕੁ ਅਜਿਹੇ ਸ਼ਬਦ-ਜੋੜ ਹੋਣਗੇ, ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਹੈ। ਇਸੇ ਤਰ੍ਹਾਂ ਭੂਮਿਕਾ ਦੇ ਆਖਰੀ ਪੈਰੇ ਵਿਚ ਤਿੰਨ ਥਾâੀਂ ‘ਮੈਂ’ ਦੀ ਥਾਂ ‘ਉਸ ਨੇ’ ਸ਼ਬਦ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਪੈਰਾ ਕਿਸੇ ਮਾਹਿਰ ਨੇ ਲੇਖਕਾ ਲਈ ਲਿਖਿਆ ਹੋਵੇਗਾ, ਪਰ ਲੇਖਿਕਾ ਨੇ ਆਪਣੇ ਵੱਲੋਂ ਲਿਖਦਿਆਂ ਇਸ ਦੇ ਸ਼ਬਦ ਬਦਲਣ ਦੀ ਲੋੜ ਨਹੀਂ ਸਮਝੀ।
ਫਿਰ ਵੀ, ਲੇਖਿਕਾ ਨੇ ਬੜੀ ਘਾਲਣਾ ਨਾਲ ਦੋਹਾਂ ਧਰਮਾਂ ਵਿਚੋਂ ਇਕੋ ਜਿਹੇ ਤੱਥ, ਪ੍ਰਮਾਣ ਤੇ ਤੁਕਾਂ ਲੱਭ ਕੇ ਸੁਹਿਰਦਤਾ, ਮਾਨਵਤਾਵਾਦ, ਰਾਸ਼ਟਰੀ ਏਕਤਾ, ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਪ੍ਰਚੰਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਉਂ ਲੇਖਕਾ ਨੇ ਬਹੁਤ ਹੀ ਗੁੰਝਲਦਾਰ, ਔਖੇ, ਰੁੱਖੇ ਅਤੇ ਵਿਸਤ੍ਰਿਤ ਵਿਸ਼ੇ ਨੂੰ ਆਪਣੀ ਸੂਖਮ ਸੂਝ ਦੁਆਰਾ ਸੰਭਾਲਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਪੁਸਤਕ ਦੀ ਅਗਲੇਰੀ ਐਡੀਸ਼ਨ ਵਿਚ ਲੇਖਿਕਾ ਇਸ ਵਿਚਲੇ ਹਿੰਦੀ-ਭਾਸ਼ੀ ਅਤੇ ਮੁਸ਼ਕਿਲ ਸ਼ਬਦਾਂ ਨੂੰ ਸੌਖੇ ਪੰਜਾਬੀ ਸ਼ਬਦਾਂ ਵਿਚ ਬਦਲ ਕੇ ਆਮ ਪਾਠਕ ਲਈ ਸਮਝਣਯੋਗ ਬਣਾਉਣ ਦੀ ਢੁੱਕਵੀਂ ਕੋਸ਼ਿਸ਼ ਕਰੇਗੀ।