ਵਿੱਚ "ਪਰਦੇਸਾਂ"

rulebreaker4

Gurjap Singh
ਖਾਣੇ-ਪਾਣੀ ਦੀ ਨਾ ਯਾਰੋ ਕਰੀ ਦੀ ਪਰਵਾਹ ਏ ,
ਡਾਲਰਾਂ ਦੇ ਨਾਲ ਪੈ ਗਿਆ ਜਦੋਂ ਦਾ ਸਾਡਾ ਵਾਹ ਏ,,
ਕਰ- ਕਰ ਕੰਮ ਦਿਲ ਹੋਇਆ ਫ਼ਿਰੇ ਝੱਲਾ ਏ
ਵਿੱਚ "ਪਰਦੇਸਾਂ" ਯਾਰੋ ਮਨ ਬੜਾ ਕੱਲਾ ਏ!

ਬੜਾ ਸੀ ਚਾਅ ਆਖੇ ਆਗੇ ਅਸੀਂ "ਬਾਹਰ" ਨੂ,
ਛੱਡ ਆਏ ਯਾਰ ਵੇਲੀ, ਛੱਡਿਆ ਪਰਿਵਾਰ ਨੂ,
ਵਖਰੀ ਇਹ ਦੁਨੀਆ ਤੇ ਭੇਸ ਅਵੱਲਾ ਏ,
ਵਿੱਚ "ਪਰਦੇਸਾਂ" ਯਾਰੋ ਮਨ ਬੜਾ ਕੱਲਾ ਏ!

ਜਿਓਂਦੇ ਨੂ ਵਿਛੋੜ ਦਿੰਦਾ ਬੁਰਾ ਪਰਦੇਸ ਹੈ,
ਆਪਣਾ ਤੇ ਦੇਸ ਯਾਰੋ ਆਪਣਾ ਈ ਦੇਸ ਹੈ,
ਮੌਜਾਂ ਨੂ ਤਰਸਦਾ ਏਥੇ ਮੇਰਾ ਹਰ ਪੱਲਾ ਏ,
ਵਿੱਚ ਕਨੇਡਾ ਯਾਰੋ "ਕੋਰਪਾਲ" ਬੜਾ ਕੱਲਾ ਏ!!
 
Top