jass_cancerian
VIP
ਉਹਨਾਂ ਦੀ ਯਾਦ ਮੁੜ ਮੁੜ ਕੇ ਸਤਾਵੇ ਚਾਨਣੀ ਰਾਤੇ,
ਨਾਂ ਸਾਰੀ ਰਾਤ ਮੈਨੂੰ ਨੀਂਦ ਆਵੇ ਚਾਨਣੀ ਰਾਤੇ,
ਨਾਂ ਸਾਰੀ ਰਾਤ ਮੈਨੂੰ ਨੀਂਦ ਆਵੇ ਚਾਨਣੀ ਰਾਤੇ,
ਉਹਨਾਂ ਦੀ ਯਾਦ ਮੁੜ ਮੁੜ ਕੇ ਸਤਾਵੇ ਚਾਨਣੀ ਰਾਤੇ,
ਚਕੋਰਾਂ ਨੂੰ ਭੁਲੇਖਾ ਨਾਂ ਪੈ ਜਾਵੇ ਚੰਦ ਦਾ ਯਾਰੋ,
ਮੇਰੀ ਦਿਲਬਰ ਨਾਂ ਡਰਦੀ ਮੁਸਕੁਰਾਵੇ ਚਾਨਣੀ ਰਾਤੇ,
ਮੇਰੀ ਦਿਲਬਰ ਨਾਂ ਡਰਦੀ ਮੁਸਕੁਰਾਵੇ ਚਾਨਣੀ ਰਾਤੇ,
ਉਹਨਾਂ ਦਾ ਹਰ ਬੋਲ ਸੁਣ ਕੇ ਖੁਆਬ ਦੇ ਵਿਚ ਜਾਪਿਆ ਮੈਨੂੰ,
ਜਿਵੇਂ ਬੁਲਬੁਲ ਕੋਈ ਨਗਮਾ ਸੁਣਾਵੇ ਚਾਨਣੀ ਰਾਤੇ,
ਜਿਵੇਂ ਬੁਲਬੁਲ ਕੋਈ ਨਗਮਾ ਸੁਣਾਵੇ ਚਾਨਣੀ ਰਾਤੇ,
ਮੁੜ ਮੁੜ ਕੇ ਉਹਦੀ ਸ਼ਕਲ ਅੱਖਾਂ ਸਾਹਵੇਂ ਆਉਂਦੀ ਹੈ,
ਕਿਸੇ ਨੂੰ ਕੋਈ ਕਿੰਨਾਂ ਵੀ ਭੁਲਾਵੇ ਚਾਨਣੀ ਰਾਤੇ,
ਕਿਸੇ ਨੂੰ ਕੋਈ ਕਿੰਨਾਂ ਵੀ ਭੁਲਾਵੇ ਚਾਨਣੀ ਰਾਤੇ,