ਰਿਗਵੇਦ ਤੋਂ ਦਸਮ ਗ੍ਰੰਥ ਤੱਕ

ਯੋਗ ਦੇ ਉਦੇਸ਼ਾਂ ਨੂੰ ਜੇ ਗੌਰ ਨਾਲ ਦੇਖੀਏ ਤਾਂ ਮੰਤਰ ਯੋਗ, ਹਠ ਯੋਗ ਅਤੇ ਲਯ ਯੋਗ ਵਿਚ ਸਰੀਰ ਦੇ ਪ੍ਰਕ੍ਰਿਤਕ ਵਿਹਾਰਾਂ ਨੂੰ ਉਲਟਾਉਣ ਉਤੇ ਜ਼ੋਰ ਲਗਾਇਆ ਗਿਆ ਹੈ। ਸਿਰਜਣਾ ਸ਼ਕਤੀ ਦੇ ਨਿਰੰਤਰ ਅਧੋਮੁਖੀ ਪ੍ਰਵਾਹ ਨੂੰ ਵਿਪਰੀਤ ਦਿਸ਼ਾ ਅਰਥਾਤ ਊਰਧਮੁਖੀ ਕਰਨ ਲਈ ਕਰੜੀ ਤਪੱਸਿਆ, ਸੰਜਮ ਅਤੇ ਲੰਮੇ ਜੀਵਨ ਦੀ ਲੋੜ ਨੂੰ ਅਨੁਭਵ ਕੀਤਾ ਗਿਆ ਹੈ। ਕਾਲਾਂਤਰ ਵਿਚ ਇਹ ਵੀ ਮੰਨਿਆ ਗਿਆ ਹੈ ਕਿ ਇਸ ਸਭ ਕਾਸੇ ਲਈ ਜੰਗਲ, ਪਹਾੜੀ ਗੁਫਾਵਾਂ, ਕੰਦਰਾਵਾਂ ਆਦਿ ਹੀ ਢੁਕਵੇਂ ਸਥਾਨ ਹਨ। ਗੁਰੂ ਸਾਹਿਬਾਨ ਨੇ ਸਿਧਾਂਤਕ ਰੂਪ ਵਿਚ ਯੋਗ ਦੀ ਸ਼ਬਦਾਵਲੀ ਨੂੰ ਆਪਣੀਆਂ ਬਾਣੀਆਂ ਵਿਚ ਵਰਤਿਆ ਹੈ, ਆਤਮ-ਸਾਖਿਆਤਕਾਰ ਦੀ ਉਪਾਦੇਯਤਾ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਹੈ ਪ੍ਰੰਤੂ ਇਹ ਧਿਆਨ ਰੱਖਣਯੋਗ ਤੱਥ ਹੈ ਕਿ ਯੋਗ ਦੀ ਪਰਿਭਾਸ਼ਿਕ ਸ਼ਬਦਾਵਲੀ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਸਮਾਨਤਾ, ਭਾਈਚਾਰੇ ਅਤੇ ਆਪਸੀ ਸਹਿਯੋਗ ਦੇ ਦ੍ਰਿਸ਼ਟੀਕੋਣ ਤੋਂ ਹੀ ਕੀਤੀ ਗਈ ਹੈ।
ਜਾਬਾਲ ਉਪਨਿਸ਼ਦ, ਗੋਰਕਸ਼ ਸ਼ਤਕ ਅਤੇ ਹਠ ਯੋਗ ਪ੍ਰਤੀਪਿਕਾ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਨੂੰ ਸਰੀਰ ਵਿਚ ਸਥਿਤ ਛੇ ਚੱਕਰਾਂ, ਸੋਲ੍ਹਾਂ ਆਧਾਰਾਂ, ਨੌਂ ਦੁਆਰਾਂ, ਪ੍ਰਾਣ-ਅਪਾਨ ਤੋਂ ਇਲਾਵਾ ਹੋਰ ਅਨੇਕਾਂ ਪ੍ਰਕਾਰ ਦੀਆਂ ਹਵਾਵਾਂ ਦਾ ਸਿਲਸਿਲੇਵਾਰ ਬਿਊਰਾ ਤਾਂ ਨਹੀਂ ਮਿਲਦਾ ਪ੍ਰੰਤੂ ਇਕ ਤੱਥ ਏਥੇ ਜ਼ਰੂਰ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦਾ ਨਿਵਾਸ ਕਿਧਰੇ ਬਾਹਰ ਨਹੀਂ, ਏਥੇ ਸਰੀਰ ਵਿਚ ਹੀ ਹੈ। ਸਾਰਾ ਬ੍ਰਹਿਮੰਡ ਸਰੀਰ ਵਿਚ ਹੀ ਹੈ ਅਤੇ ਜੋ ਖੋਜੇ ਉਹੋ ਹੀ ਪਾ ਸਕਦਾ ਹੈ, ‘ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 695) ਇਸ ਸਰੀਰ ਵਿਚ ਅਸੰਖ ਵਸਤਾਂ ਹਨ। ਜੋ ਨੌਂ ਦੁਆਰਾ ਤੋਂ ਉਪਰ ਉਠ ਕੇ ਦਸਵੇਂ ਦੁਆਰ ਵਿਚ ਅਨਹਦ ਸ਼ਬਦ ਸੁਣਦਾ ਹੈ ਉਹੀ ਮੁਕਤ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, 110, ‘ਇਸੁ ਕਾਇਆ ਅੰਦਰਿ ਵਸਤੁ ਅਸੰਖਾ।। ਗੁਰਮੁਖਿ ਸਾਚੁ ਮਿਲੈ ਤਾ ਵੇਖਾ।। ਨਉ ਦਰਵਾਜ਼ੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ।।’) ਅਧਿਆਤਮਿਕ ਰੂਪ ਵਿਚ ਅੰਨ੍ਹਾ ਮਨੁੱਖ ਬਾਹਰੀ ਸਰੀਰ ਨੂੰ ਬਾਰ-ਬਾਰ ਧੋਣ ਦੇ ਬਾਵਜੂਦ ਵੀ ਮਨ ਦੀ ਮੈਲ ਨੂੰ ਦੂਰ ਨਹੀਂ ਕਰ ਸਕਦਾ। ‘ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ।। ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ।। ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ।। ਨਾਮ ਬਿਨਾਂ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ।। (ਸ੍ਰੀ ਗੁਰੂ ਗ੍ਰੰਥ ਸਾਹਿਬ, 1343) ਭਗਤ ਰਵੀਦਾਸ ਜੀ ਵੀ ਉਸ ਵਿਅਕਤੀ ਦੀ ਚੰਡਾਲ ਨਾਲ ਤੁਲਨਾ ਕਰਦੇ ਹਨ ਜਿਹੜਾ ਖਟ ਕਰਮ ਤਾਂ ਕਰਦਾ ਹੈ ਚੰਗੇ ਖਾਨਦਾਨ ਨਾਲ ਵੀ ਸਬੰਧਿਤਤਾ ਹੈ ਪ੍ਰੰਤੂ ਪ੍ਰਭੂ ਭਗਤੀ ਨੂੰ ਮਨ ਵਿਚ ਨਹੀਂ ਵਸਾਉਂਦਾ। (ਸ੍ਰੀ ਗੁਰੂ ਗ੍ਰੰਥ ਸਾਹਿਬ, 1124) ਸ੍ਰੀ ਗੁਰੂ ਗੋਬਿੰਦ ਸਿੰਘ ਵੀ ਸਪਸ਼ਟ ਕਰਦੇ ਹਨ ‘ਕਹਾ ਭਯੋ ਦੋਊ ਲੋਚਨ ਮੂੰਦ ਕੇ ਬੈਠ ਰਹਿਉ ਬਕੁ ਧਿਆਨ ਲਗਾਇਉ।। ਨ੍ਹਾਤ ਫਿਰਿਉ ਲੀਉ ਸਾਤ ਸਮੁੰਦ੍ਰਨ ਲੋਕ ਗਇਉ ਪਰਲੋਕ ਗਵਾਇਉ।।… ਸਾਚੁ ਕਹੂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਉ ਤਿਨ ਹੀ ਪ੍ਰਭ ਪਾਇਉ।।’ (ਦਸਮ ਗ੍ਰੰਥ, ਅਕਾਲ ਉਸਤਤਿ, 9.29)
ਖਟ ਚਕਰ ਵਰਣਨ ਦੇ ਸੰਕੇਤ ਗੁਰਬਾਣੀ ਵਿਚ ਮਿਲਦੇ ਹਨ ਪਰ ਜ਼ਿਆਦਾ ਗੱਲ ਉਲਟ ਕਮਲ ਅਤੇ ਨਾਭੀ ਕਮਲ (ਸਵਾਧਿਸ਼ਠਾਨ ਚਕਰ) ਦੀ ਹੀ ਕੀਤੀ ਗਈ ਹੈ। ‘ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 108) ਨਾਭੀ ਕਮਲ ਦਾ ਵਰਣਨ ਸਿੱਧ ਗੋਸਟਿ ਬਾਣੀ ਵਿਚ ਕਈ ਵਾਰ ਆਇਆ ਹੈ ਜਿੱਥੇ ਜੋਗੀ ਇਸ ਨਾਭੀ ਕਮਲ ਨੂੰ ਪ੍ਰਾਣ ਵਾਯੂ ਦਾ ਘਰ ਅਤੇ ਆਧਾਰ ਮੰਨਦੇ ਹਨ ਜਿਹੜੀ ਕਿ ਇਸ ਵਿਚ ਅਵਸਥਿਤ ਰਹਿੰਦੀ ਹੈ ਉਥੇ ਗੁਰੂ ਨਾਨਕ ਮੰਨਦੇ ਹਨ ਕਿ ਇਸ ਨਾਭੀ ਕਮਲ ਵਿਚ ਸਥਿਤ ਹੋਣ ਅਥਵਾ ਇਸ ਦੇ ਨਾ ਰਹਿ ਜਾਣ ਦੀ ਸੂਰਤ ਵਿਚ ਵੀ ਪ੍ਰਾਣਾਂ ਦਾ ਨਿਵਾਸ ਆਪਣੇ ਨਿਜ ਘਰ ਪਰਮਾਤਮਾ ਵਿਚ ਬਣਿਆ ਰਹਿੰਦਾ ਹੈ।
‘ਨਾਭਿ ਕਮਲੁ ਅਸਥੰਭੁ ਨ ਹੋਤੋ ਰਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 945) ਯੋਗ ਸਾਹਿਤ ਵਿਚ ਖਟ ਚਕਰਾਂ ਦੇ ਕੁੰਡਲਿਨੀ ਦੁਆਰਾ ਵਿੰਨ੍ਹਣ (ਭੇਦਨ) ਦੀ ਗੱਲ ਕਹੀ ਗਈ ਹੈ ਪਰ ਜਿਥੇ ਗੁਰਬਾਣੀ ਵਿਚ ਕੁੰਡਲਿਨੀ ਦਾ ਕੋਈ ਮਹੱਤਵ ਸਵੀਕਾਰ ਨਹੀਂ ਕੀਤਾ ਗਿਆ ਉਥੇ ਨਾਲ ਹੀ ਨਾਲ ਗੁਰਬਾਣੀ ਵਿਚ ਕਮਲਾਂ ਦੇ ਖੇੜੇ ਦੀ ਅਤੇ ਖਿੜਨ ਦੀ ਗੱਲ ਕੀਤੀ ਗਈ ਹੈ ਜਿਹੜੀ ਗੁਰੂ ਸਾਹਿਬਾਨ ਦੀ ਸੁਹਜਾਤਮਿਕ ਪ੍ਰਕ੍ਰਿਤੀ ਦੀ ਲਖਾਇਕ ਹੈ। ਕੁੰਡਲਿਨੀ ਦਾ ਜ਼ਿਕਰ ਸਾਰੀ ਬਾਣੀ ਵਿਚ ਭੱਟਾਂ ਦੇ ਸਵਈਯਾਂ (ਗਯੰਦ ਭੱਟ) ਵਿਚ ਇਕ ਵਾਰੀ ਆਇਆ, ਪਰ ਉਥੇ ਵੀ ਕੁੰਡਲਿਨੀ ਦੇ ਜਾਗਰਨ ਲਈ ਸਤਸੰਗਤ ਨੂੰ ਆਸਰਾ ਮੰਨਿਆ ਗਿਆ ਹੈ ਨਾ ਕਿ ਕਿਸੇ ਆਸਨ ਅਥਵਾ ਵਿਸ਼ੇਸ਼ ਮੁਦ੍ਰਾ ਨੂੰ – ‘ਕੁੰਡਲਿਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 1402)
ਪਤੰਜਲਿ ਦੇ ਪੰਜ ਯਮਾਂ ਵਿਚੋਂ ਅਹਿੰਸਾ, ਸੱਤ ਅਸਤੇਯ (ਚੋਰੀ ਨਾ ਕਰਨਾ) ਅਤੇ ਅਪਰਿਗ੍ਰਹ (ਕੁਝ ਵੀ ਇਕੱਠਾ ਨਾ ਕਰਕੇ ਰਖ ਜਾਣਾ) ਦੀ ਮਹਾਨਤਾ ਨੂੰ ਤਾਂ ਗੁਰੂਜਨਾਂ ਨੇ ਸਵੀਕਾਰ ਕੀਤਾ ਹੈ ਪ੍ਰੰਤੂ ਬ੍ਰਹਮਚਰਯ ਦੇ ਪ੍ਰਤੀ ਉਨ੍ਹਾਂ ਦੀ ਆਪਣੀ ਹੀ ਧਾਰਨਾ ਹੈ ਅਤੇ ਉਨ੍ਹਾਂ ਨੇ ਗ੍ਰਹਿਸਥ ਜੀਵਨ ਨੂੰ ਸਭ ਤੋਂ ਉਤਮ ਮੰਨਿਆ ਹੈ ਕਿਉਂਕਿ ਇਸੇ ਰਾਹੀਂ ਸੰਸਾਰ ਨਾਲ ਜੁੜਿਆ ਰਿਹਾ ਜਾ ਸਕਦਾ ਹੈ। ਸ਼ੌਚ, ਸੰਤੋਖ, ਤਪ ਸਵਾਧਿਆਇ ਅਤੇ ਈਸ਼ਵਰ ਪ੍ਰਣਿਧਾਨ ਆਦਿ ਪੰਜ ਨਿਯਮਾਂ ਵਿਚੋਂ ਸਿੱਖ ਧਰਮ ਸੰਤੋਖ ਅਤੇ ਈਸ਼ਵਰ ਪ੍ਰਣਿਧਾਨ ਨੂੰ ਸਾਰਿਆਂ ਤੋਂ ਉੱਚਾ ਮੰਨਦਾ ਹੈ। ਸ਼ੌਚ ਸਿੱਧ ਧਰਮ ਵਿਚ ਵਧੇਰੇ ਮਾਨਸਿਕ ਹੈ ਅਤੇ ਕੇਵਲ ਸਰੀਰਕ ਸ਼ੌਚ ਦਾ ਹੀ ਵਿਸ਼ੇਸ਼ ਮਹੱਤਵ ਨਹੀਂ ਮੰਨਿਆ ਗਿਆ ਹੈ। ਏਸੇ ਤਰ੍ਹਾਂ ਯੋਗੀ ਦੇ ਵੇਸ ਨੂੰ ਵੀ ਗੁਰਬਾਣੀ ਵਿਚ ਕੋਈ ਮਹੱਤਵ ਨਹੀਂ ਦਿੱਤਾ ਗਿਆ ਹੈ। ਉਸ ਦੀ ਵਿਸ਼ੇਸ਼ ਪ੍ਰਾਪਤੀ ਰਿੱਧੀਆਂ ਸਿੱਧੀਆਂ ਨੂੰ ਵੀ ਸਿੱਖ ਧਰਮ ਵਿਚ ਨੀਵੇਂ ਪੱਧਰ ਦੀ ਪ੍ਰਾਪਤੀ ਦੇ ਰੂਪ ਵਿਚ ਮੰਨਿਆ ਗਿਆ ਅਤੇ ਆਤਮ ਸਾਖਿਆਤਕਾਰ, ਭਗਤੀ ਭਾਵਨਾ ਰਾਹੀਂ ਹਉਮੈ ਤਿਆਗ ਆਦਿ ’ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਚਰਿਤ੍ਰ ਬਚਿਤ੍ਰ ਨਾਟਕ ਵਿਚ ਆਪਣੇ ਪੂਰਬਲੇ ਜਨਮ ਦੇ ਬਾਰੇ ਅਤੇ ਆਪਣੇ ਮਾਤਾ-ਪਿਤਾ ਦੀ ਤਪੱਸਿਆ ਦੇ ਬਾਰੇ ਸੰਖੇਪ ਰੂਪ ਵਿਚ ਸੰਕੇਤ ਦਿੱਤਾ ਹੈ। ਉਹ ਲਿਖਦੇ ਹਨ- ‘ਅਬ ਮੈਂ ਅਪਨੀ ਕਥਾ ਬਖਾਨੋ।। ਤਪ ਸਾਧਤ ਜਿਹ ਬਿਧ ਮੋਹਿ ਆਨੋ।। ਹੇਮ ਕੁੰਟ ਪਰਬਤ ਹੈ ਜਹਾਂ।। ਸਪਤ ਸ੍ਰਿੰਗ ਸੋਭਤ ਹੈ ਤਹਾਂ।। ਇਹ ਬਿਧ ਕਰਤ ਤਪੱਸਿਆ ਭਯੋ।। ਦਵੈ ਤੇ ਏਕ ਰੂਪ ਹਵੈ ਗਇਉ।। ਤਾਤ ਮਾਤ ਮੁਰ ਅਲਖ ਅਰਾਧਾ।। ਬਹੁ ਬਿਧ ਜੋਗ ਸਾਧਨਾ ਸਾਧਾ…।’ (ਦਸਮ ਗ੍ਰੰਥ, ਬਚਿਤ੍ਰ ਨਾਟਕ, 6.3)। ਇੱਥੇ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੋਗ ਸਾਧਨਾ ਦੀ ਗੱਲ ਕਰਦੇ ਹਨ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵਿਚ ਯੋਗਿਕ ਕਿਰਿਆਵਾਂ ਅਰਥਾਤ ਰੇਚਕ, ਪੂਰਕ, ਕੁੰਭਕ, ਮਹਾਂਬੰਧਾਂ ਜਾਂ ਖਟ-ਚਕਰਾਂ ਦੇ ਭੇਦਨ ਆਦਿ ਨੂੰ ਕਿਉਂ ਸਵੀਕਾਰ ਕੀਤਾ ਨਹੀਂ ਦਿਖਾਇਆ ਗਿਆ? ਧਿਆਨ ਨਾਲ ਵੇਖਣ ’ਤੇ ਸਾਨੂੰ ਇਹ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਇਕ ਪ੍ਰਵਿਰਤੀ ਮਾਰਗੀ ਜੀਵਨ ਢੰਗ ਹੈ ਜਿਸ ਵਿਚ ਜੀਵਨ ਦੀਆਂ ਕਠੋਰ ਸਚਾਈਆਂ ਅਤੇ ਸਮੱਸਿਆਵਾਂ ਨਾਲ ਜੂਝਣ ਦੀ ਗੱਲ ਕੀਤੀ ਗਈ ਹੈ। ਜੀਵਨ ਵਿਚ ਲੋਕ ਕਲਿਆਣ ਹਿਤ ਕਿਰਿਆਸ਼ੀਲ ਹੋਏ ਬਿਨਾਂ ਕੰਮ ਨਹੀਂ ਚਲ ਸਕਦਾ। ਯੋਗ ਸਾਹਿਤ ਨੂੰ ਪੜ੍ਹਨ ’ਤੇ ਪਤਾ ਲੱਗਦਾ ਹੈ ਕਿ ਕੁੰਡਲਿਨੀ ਯੋਗ ਵਿਚ ਸਫ਼ਲ ਹੋ ਜਾਣ ਉਪਰੰਤ ਸਰੀਰ ਸਰਦੀ, ਗਰਮੀ, ਦੁਖ, ਸੁਖ ਤੋਂ ਬੇਖ਼ਬਰ ਲੱਕੜ ਦੇ ਟੁੱਕੜੇ ਸਮਾਨ ਹੋ ਜਾਂਦਾ ਹੈ। ‘ਕਾਸ਼ਠਵਜਜਾਯਤੇ ਦੇਹ ਉਨਮਨਯਾਵਸਥਯਾ ਪ੍ਰਵਮ।। (ਨਾਦ ਬਿੰਦੂ ਉਪਨਿਸ਼ਦ, ਸ਼ਲੋਕ 53) ਨ ਜਾਨਾਤਿ ਸ ਸ਼ੀਤੋਸ਼ਣ ਨ ਦੁਖ ਨ ਸੁਖ ਤਥਾ।।’ ਇਸ ਦੇ ਲਈ ਨਿਸ਼ਚੇ ਹੀ ਆਸਨ ਮੁਦ੍ਰਾ, ਨਿਸਚਲਤਾ ਆਦਿ ਦੀ ਲੋੜ ਹੈ। ਕੁੰਡਲਿਨੀ ਦੇ ਰਾਹੀਂ ਧਰਮ ਤੱਤ ਨਾਲ ਸਬੰਧ ਸਥਾਪਨ ਸ਼ਾਇਦ ਏਸੇ ਤਰ੍ਹਾਂ ਹੀ ਹੋ ਸਕਦਾ ਹੈ, ਪਰ ਜਦੋਂ ਜੀਵਨ ਨੇ ਲੋਕ ਭਲਾਈ ਦੇ ਕੰਮ ਕਰਨੇ ਹੋਣ ਤਾਂ ਉਸ ਨੂੰ ਕੁੰਡਲਿਨੀ ਮਾਰਗ ਛੱਡ ਕੇ ਸੁਰਤਿ ਮਾਰਗ ਨੂੰ ਅਪਣਾਉਣਾ ਪੈਂਦਾ ਹੈ। ਸੁਰਤਿ ਵਾਲਾ ਮਨੁੱਖ ਪ੍ਰੋਪਕਾਰ ਦੇ ਉਮਾਹ ਵਿਚ ਰਹਿੰਦਾ ਹੈ। ਕ੍ਰਿਸ਼ਨ ਅਵਤਾਰ ਵਿਚ ਦਰਜ ਹੈ। ‘ਜਿਉ ਕਿਛ ਇਛ ਕਰੋ ਧਨ ਕੀ ਤਉ ਚਲਿਉ ਧਨ ਦੇਸਨ ਦੇਸ ਤੇ ਆਵੇ।। ਅਉ ਸਬ ਰਿਧਿਨ ਸਿਧਿਨ ਪੈ ਹਮਰੋ ਨਹੀਂ ਨੈਕੁ ਹੀਆ ਲਲਚਾਵੇ।। ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਕਿਤੋ ਤਪ ਕੇ ਤਨ ਤਾਵੈ।। ਜੂਝ ਮਰੋਂ ਰਨਿ ਮੈਂ ਤਜਿ ਭੈ ਤੁਮ ਤੇ ਪ੍ਰਭੁ ਸਯਾਮ ਇਹੈ ਬਰ ਪਾਵੇ।।’ (ਦਸਮ ਗ੍ਰੰਥ, ਕ੍ਰਿਸ਼ਨਾਵਤਾਰ, 1901)
ਵੇਦਾਂਤ ਦੇ ਫਲਸਫੇ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਆਖਿਆਕਾਰ ਸ਼ੰਕਰਾਚਾਰਯ ਨੂੰ ਮੰਨਿਆ ਜਾਂਦਾ ਹੈ। ਸ਼ੰਕਰ ਦੇ ਸਿਧਾਂਤਾਂ ਦਾ ਆਧਾਰ ਹਨ- ਉਪਨਿਸ਼ਦ, ਬ੍ਰਹਮਸੂਤ੍ਰ ਅਤੇ ਗੀਤਾ। ਸ਼ੰਕਰਾਚਾਰਯ ਸਤਕਾਰਜਵਾਦ ਨੂੰ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਹਰ ਕਾਰਜ (effect) ਦਾ ਕਾਰਨ (cause) ਉਸ ਦੇ ਵਿਚ ਹੀ ਹੁੰਦਾ ਹੈ ਅਤੇ ਦਰਅਸਲ ਕਾਰਜ ਹੁੰਦਾ ਹੀ ਕੁਝ ਨਹੀਂ, ਸਿਰਫ਼ ਕਾਰਨ ਹੀ ਸਾਨੂੰ ਵੱਖਰੇ-ਵੱਖਰੇ ਰੂਪਾਂ ਵਿਚ ਆਭਾਸਿਤ ਹੁੰਦਾ ਹੈ। ਕਾਰਨ ਸਤ ਹੈ ਅਤੇ ਕਾਰਜ ਮਿਥਿਆ ਆਭਾਸ ਹੈ। ਇਸ ਤਰ੍ਹਾਂ ਸਤਕਾਰਜਵਾਦ ਦੇ ਇਕ ਰੂਪ ਪਰਿਣਾਮਵਾਦ ਨੂੰ ਨਾ ਮੰਨ ਕੇ ਸ਼ੰਕਰ ਇਸ ਦੇ ਦੂਜੇ ਰੂਪ ਵਿਵਰਤਵਾਦ ਨੂੰ ਮੰਨਦੇ ਹਨ। ਸਾਂਖ ਦਾ ਮਤ ਪ੍ਰਕ੍ਰਿਤੀ ਪਰਿਣਾਮਵਾਦ ਹੈ ਅਤੇ ਰਾਮਾਨੁਜ ਦਾ ਬ੍ਰਹਮ ਪਰਿਣਾਮਵਾਦ। ਪਰਿਣਾਮਵਾਦ ਅਨੁਸਾਰ ਕਾਰਜ ਕਾਰਨ ਦਾ ਵਾਸਤਵਿਕ ਵਿਕਾਰ ਹੈ ਜਿਵੇਂ ਦਹੀਂ ਦੁੱਧ ਦਾ, ਘੜਾ ਮਿੱਟੀ ਦਾ ਅਤੇ ਗਹਿਣਾ ਸੋਨੇ ਦਾ ਵਿਕਾਰ ਹੈ। ਪ੍ਰੰਤੂ ਸ਼ੰਕਰਾਚਾਰਯ ਦੇ ਵਿਵਰਤਵਾਦ ਅਨੁਸਾਰ ਇਹ ਵਿਕਾਰ ਦਰਅਸਲ ਵਿਕਾਰ ਨਹੀਂ ਬਲਕਿ ਇਕ ਭੁਲੇਖਾ, ਆਭਾਸ ਮਾਤਰ ਹੈ; ਸ਼ਕਲ ਵਿਚ ਬਦਲਾਵ ਕੋਈ ਪ੍ਰੀਵਰਤਨ ਨਹੀਂ ਮੰਨਿਆ ਜਾ ਸਕਦਾ। ਸ਼ੰਕਰ ਕਹਿੰਦੇ ਹਨ ਕਿ ਪਰਮਾਰਥਕ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਮਿਥਿਆ ਹੈ ਅਤੇ ਇਸ ਮਿਥਿਆ ਪਦਾਰਥ ਨੂੰ ਕਿਸੇ ਦਾ ਸੱਚਾ ਪਰਿਣਾਮ ਨਹੀਂ ਮੰਨਿਆ ਜਾ ਸਕਦਾ। ਸਾਰੀ ਸ੍ਰਿਸ਼ਟੀ ਦਾ ਬ੍ਰਹਮ ਉਪਰ ਅਧਿਆਸ (ਆਰੋਪਣ) ਕੀਤਾ ਜਾਂਦਾ ਹੈ ਅਤੇ ਬ੍ਰਹਮ ਹੀ ਸੱਚਾ ਆਧਾਰ ਹੈ, ਬਾਕੀ ਜਗਤ ਉਸ ਦੇ ਵੱਖਰੇ-ਵੱਖਰੇ ਝੂਠ ਰੂਪਾਂ ਵਿਚ ਦਿਸਦਾ ਹੈ। ਵਿਵਰਤ ਹੋਣ ਕਾਰਨ ਜਗਤ ਮਿਥਿਆ ਹੈ, ਅਸੀਂ ਅਗਿਆਨਵਸ ਵਿਚ ਨੂੰ ਸੱਚ ਮੰਨੀ ਬੈਠੇ ਹਾਂ। ਸ਼ੰਕਰ ਦੇ ਅਨੁਸਾਰ ਕਾਰਨ ਹੀ ਸ਼ਤ ਹੈ, ਕਾਰਜ ਅਸਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮਾਤਮਾ ਨੂੰ ਪਰਮ ਸੱਚ ਸਰੂਪ ਵਿਚ ਸਵੀਕਾਰ ਕੀਤਾ ਗਿਆ ਹੈ ਅਤੇ ਨਾਲ ਹੀ ਨਾਲ ਇਹ ਮੰਨਿਆ ਗਿਆ ਹੈ ਕਿ ਉਸ ਪਰਮ ਸਤਿ ਨੇ ਆਪ ਜੋ ਉਤਪੰਨ ਕੀਤਾ ਹੈ ਉਹ ਵੀ ਸੱਚ ਹੈ। ਸਤਿ ਤੋਂ ਸਤਿ ਹੀ ਪੈਦਾ ਹੋਵੇਗਾ ਅਸਤਿ ਨਹੀਂ। ਇਹ ਖੰਡ ਬ੍ਰਹਮੰਡ ਕੇਵਲ ਪਰਛਾਵਾਂ ਨਹੀਂ ਹਨ, ਇਹ ਇਕ ਹਕੀਕਤ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਇਨ੍ਹਾਂ ਨੂੰ ਛੱਡ ਕੇ ਭੱਜਣ ਦੀ ਬਜਾਇ ਇਨ੍ਹਾਂ ਵਿਚ ਵੱਸਣ ਦੀ ਜੁਗਤ ਸਮਝਾਉਂਦੇ ਹਨ, ‘ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ।। ਤਿਸਹਿ ਧਿਆਇ ਸਦਾ ਮਨ ਅੰਦਰਿ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 269) ਜੀਵਨ ਦੇ ਜਿੰਨੇ ਵੀ ਛਿਣ ਪ੍ਰਾਪਤ ਹੋਏ ਹਨ ਉਹ ਮੁਲਵਾਨ ਅਤੇ ਸੱਚ ਹਨ, ਉਨ੍ਹਾਂ ਦਾ ਸਦਉਪਯੋਗ ਹੋਣਾ ਚਾਹੀਦਾ ਹੈ। ‘ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’ (ਸ੍ਰੀ ਗੁਰੂ ਗ੍ਰੰਥ ਸਾਹਿਬ, 12) ਇਸ ਵਾਰੀ ਦਾ ਸੰਸਾਰ ਵਿਚ ਰਹਿ ਕੇ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਨਾ ਕਿ ਸੰਸਾਰ ਨੂੰ ਪਰਛਾਵਾਂ ਮੰਨ ਕੇ ਇਸ ਦਾ ਤਿਆਗ ਕਰਨਾ ਚਾਹੀਦਾ ਹੈ। ਨੈਤਿਕ ਜ਼ਿੰਮੇਵਾਰੀਆਂ ਤੋਂ ਬਚਣ ਦਾ ਇਹ ਅਧਿਆਤਮਿਕ ਤਰੀਕਾ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਜੀਵਨ ਵਿਚ ਪ੍ਰਵਾਨ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਹਜ ਅਤੇ ਸਵੈਮਾਨ ਨੂੰ ਬਰਕਰਾਰ ਰੱਖਣ ਵਾਲੀ ਜੀਵਨ ਪੱਧਤੀ ਦੀ ਰੂਪ-ਰੇਖਾ ਉਲੀਕਣ ਦਾ ਯਤਨ ਕੀਤਾ ਗਿਆ ਹੈ। ਕੀਰਤਨ, ਸਤਿ, ਸੰਤੋਖ, ਵਿਚਾਰ ਆਦਿ ਨੂੰ ਭਗਤੀ, ਪ੍ਰੇਮ ਦੀ ਕੈਨਵਸ ਉਤੇ ਚਿਤ੍ਰਿਤ ਕੀਤਾ ਗਿਆ ਹੈ। ਵੇਦਾਂ ਦੇ ਆਧਾਰ ’ਤੇ ਜਿਸ ਨੂੰ ਭਗਤੀ ਕਿਹਾ ਜਾਂਦਾ ਹੈ ਉਹ ਦਰਅਸਲ ਪ੍ਰੇਮ ਪੂਰਨ ਭਗਤੀ ਨਾ ਹੋ ਕੇ ਵੈਦਿਕ ਧਰਮ ਦੇ ਅਰੰਭ ਵਿਚ ਯੋ ਅਤੇ ਕਰਮ-ਕਾਂਡ ਦੀ ਗੁੰਝਲਦਾਰ ਪ੍ਰਣਾਲੀ ਵਿਚ ਬੱਝੀ ਹੋਈ ਉਪਾਸਨਾ ਪੱਧਤੀ ਸੀ ਜਿਸ ਵਿਚ ਨੀਰਸ ਰਹੁ-ਰੀਤਾਂ ਅਤੇ ਸੰਸਕਾਰਾਂ ਦੀ ਪ੍ਰਧਾਨਤਾ ਸੀ। ਯਗਾਂ ਦੇ ਕਰਮਕਾਂਡੀ ਧਰਮ ਵਿਚ ਵੀ ਸ਼ਰਧਾ ਲਈ ਥੋੜ੍ਹੀ ਬਹੁਤ ਥਾਂ ਸੀ ਪ੍ਰੰਤੂ ਉਪਨਿਸ਼ਦਾਂ, ਬ੍ਰਹਮਸੂਤ੍ਰਾਂ ਦੇ ਅਦਵੈਤ ਚਿੰਤਨ ਵਿਚ ਕਰਮ ਅਤੇ ਗਿਆਨ ਦਾ ਵਿਕਾਸ-ਵਿਲਾਸ ਤਾਂ ਮਿਲਦਾ ਹੈ ਪਰ ਭਾਵਨਾ ਦੀ ਕਮੀ ਹੋਣ ਕਾਰਨ ਸਿਰਫ਼ ਪੰਡਤਾਊਪਨ ਦੇ ਹੰਕਾਰ ਤੋਂ ਸਿਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਭਗਤੀ ਭਾਵਨਾ ਦੇ ਰਾਹ ਵਿਚ ਸਭ ਤੋਂ ਮਜ਼ਬੂਤ ਅੜਿੱਕਾ ਖੜ੍ਹਾ ਕੀਤਾ ਕੁਮਾਰਿਲ ਭੱਟ ਦੁਆਰਾ ਵੈਦਿਕ ਕਰਮਕਾਂਡਾਂ ਦੀ ਪੁਨਰ ਸਥਾਪਨਾ ਦੇ ਪ੍ਰਚਾਰ ਨੇ ਅਤੇ ਉਸ ਤੋਂ ਵੀ ਵਧ ਸ਼ੰਕਰਾਚਾਰਯ ਦੇ ਅਦਵੈਤਵਾਦ ਨੇ। ਅਦਵੈਤਵਾਦ ਨੇ ਬ੍ਰਹਮ ਅਤੇ ਜੀਵ ਦੀ ਏਕਤਾ ਨੂੰ ਸਿਧ ਕਰਨ ਲਈ ਜ਼ੋਰ ਲਾ ਦਿੱਤਾ ਅਤੇ ਇਹ ਠੀਕ ਹੀ ਹੈ ਕਿ ਜਦੋਂ ਬ੍ਰਹਮ ਅਤੇ ਆਤਮਾ ਇਕ ਹੀ ਹਨ ਤਾਂ ਭਗਤੀ ਵਰਗੀ ਭਾਵਨਾ ਸ਼ੰਕਰਾਚਾਰਯ ਦੇ ਅਨੁਸਾਰ ਅਗਿਆਨਮੂਲਕ ਹੀ ਕਹੀ ਜਾ ਸਕਦੀ ਹੈ। ਭਗਤੀ ਦਾ ਸਬੰਧ ਤਾਂ ਹਮੇਸ਼ਾ ਦੋ ਦੇ ਵਿਚਕਾਰ ਹੁੰਦਾ ਹੈ। ਸ਼ੰਕਰਾਚਾਰਯ ਨੇ ਆਪਣੀ ਅਸਾਧਾਰਨ ਪ੍ਰਤਿਭਾ ਦੇ ਬਲ ਨਾਲ ਅਤੇ ਸ਼ਾਸਤਰਾਰਥਾਂ ਦੇ ਜ਼ੋਰ ਨਾਲ ਭਗਤੀ ਦੀਆਂ ਜੜ੍ਹਾਂ ਨੂੰ ਤਾਂ ਹਿਲਾ ਕੇ ਰੱਖ ਦਿੱਤਾ ਪ੍ਰੰਤੂ ਦੱਖਣ ਵਿਚ ਹੀ ਆਲਵਾਰ ਭਗਤਾਂ ਨੇ ਸ਼ੰਕਰਾਚਾਰਯ ਦੇ ਸਿਧਾਂਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਦਸਵੀਂ-ਗਿਆਰਵੀਂ ਸਦੀ ਵਿਚ ਆਚਾਰਯ, ਨਾਥ ਮੁਨੀ ਹੋਏ ਹਨ ਜਿਨ੍ਹਾਂ ਨੇ ਵੈਸ਼ਨਵਾਂ ਦਾ ਸੰਗਠਨ ਕੀਤਾ, ਆਲਵਾਰ ਭਗਤਾਂ ਦੇ ਗੀਤਾਂ ਦਾ ‘ਨਾਲਾਯਿਰ ਦਿਵਯ ਪ੍ਰਬੰਧਮ’ ਦੇ ਰੂਪ ਵਿਚ ਸੰਗ੍ਰਹਿ ਕੀਤਾ ਅਤੇ ਵੈਸ਼ਨਵ ਸਿਧਾਂਤਾਂ ਦੀ ਵਿਆਖਿਆ ਕੀਤੀ, ਜਿਸ ਨਾਲ ਭਗਤੀ ਪਰੰਪਰਾ ਨੂੰ ਨਵਾਂ ਬਲ ਮਿਲਿਆ। ਨਾਥ ਮੁਨੀ ਦੇ ਉਤਰਾਧਿਕਾਰੀਆਂ ਵਿਚੋਂ ਰਾਮਾਨੁਜ ਹੋਏ ਜਿਨ੍ਹਾਂ ਨੇ ਆਪਣੇ ਸ੍ਰੀ ਭਾਸ਼ਯ ਵਿਚ ਸ਼ੰਕਰ ਦੇ ਅਦਵੈਤ ਦਾ ਪੂਰੇ ਤਰਕ ਪੂਰਨ ਢੰਗ ਨਾਲ ਖੰਡਨ ਕੀਤਾ ਅਤੇ ਬ੍ਰਹਮ ਨੂੰ ਅਦਵੈਤ ਸੱਤਾ ਮੰਨਦੇ ਹੋਏ ਵੀ ਜੀਵ ਨੂੰ ਅਤੇ ਬ੍ਰਹਮ ਨੂੰ ਇਕ ਨਹੀਂ ਮੰਨਿਆ। ਵਿਸ਼ਿਸ਼ਟਾਦਵੈਤ ਦਾ ਅਰਥ ਹੀ ਇਹ ਹੈ ਕਿ ਵਿਸ਼ਿਸ਼ਟ ਸੱਤਾ ਬ੍ਰਹਮ ਦਾ ਇਕ ਖਾਸ ਕਿਰਮ ਦਾ ਅਦਵੈਤ। ਭਾਰਤੀ ਦਰਸ਼ਨ ਵਿਚ ਪ੍ਰੋ. ਬਲਦੇਵ ਉਪਾਧਿਆਇ ਦੇ ਸ਼ਬਦਾਂ ਵਿਚ- ਜਿਹੜਾ ਮੁਖੀ ਹੁੰਦਾ ਹੈ ਉਹ ਨਿਯਾਮਕ (3ontroller) ਹੁੰਦਾ ਹੈ ਅਤੇ ਉਸ ਨੂੰ ਵਿਸ਼ੇਸ਼ਯ ਕਹਿੰਦੇ ਹਨ। ਜਿਹੜਾ ਗੌਣ ਹੁੰਦਾ ਹੈ ਉਹ ਨਿਯਮਯ (3ontrolled) ਅਥਵਾ ਵਿਸ਼ੇਸ਼ਣ ਕਹਾਉਂਦਾ ਹੈ। ਏਥੇ ਨਿਯਾਮਕ ਅਤੇ ਪ੍ਰਧਾਨ ਹੋਣ ਕਾਰਨ ‘ਈਸ਼ਵਰ’ ਵਿਸ਼ੇਸ਼ ਹੈ ਅਤੇ ‘ਨਿਯਮਯ’ ਅਤੇ ਅਪ੍ਰਧਾਨ ਹੋਣ ਕਾਰਨ ਜੀਵ ਅਤੇ ਜਗਤ ਵਿਸ਼ੇਸ਼ਣ ਹੈ। ਵਿਸ਼ੇਸ਼ਣ ਹਮੇਸ਼ਾ ਵੱਖਰੇ ਨਾ ਰਹਿ ਕੇ ਵਿਸ਼ੇਸ਼ਯ ਨਾਲ ਹੀ ਜੁੜੇ ਰਹਿੰਦੇ ਹਨ। ਇਸ ਲਈ ਵਿਸ਼ੇਸ਼ਣਾਂ ਵਾਲੇ ਵਿਸ਼ੇਸ਼ਯ ਅਰਥਾਤ ਵਿਸ਼ਿਸ਼ਟ ਦੀ ਏਕਤਾ ਦੀ ਕਲਪਨਾ ਬਾਦਲੀਲ ਹੈ। ਇਸ ਤਰ੍ਹਾਂ ਜੀਵ ਅਤੇ ਬ੍ਰਹਮ ਦਾ ਅੰਤਰ ਸਪਸ਼ਟ ਕਰਦੇ ਹੋਏ ਜੀਵ ਨੂੰ ਬ੍ਰਹਮ ਨਾਲੋਂ ਹੀਨ ਸਿੱਧ ਕੀਤਾ ਗਿਆ ਹੈ। ਇਸ ਦੇ ਇਲਾਵਾ ਰਾਮਾਨੁਜ ਨੇ ਈਸ਼ਵਰ ਦੇ ਪੰਜ ਰੂਪਾਂ ਦੀ ਕਲਪਨਾ ਕੀਤੀ ਅਤੇ ਸਗੁਣ ਸਰੂਪ ਨੂੰ ਮਾਨਤਾ ਦਿੱਤੀ ਜਿਹੜੀ ਕਿ ਅਵਤਾਰਵਾਦ ਦੀ ਪ੍ਰਕਾਰਾਂਤਰ ਵਿਚ ਪੁਸ਼ਟੀ ਹੈ। ਰਾਮਾਨੁਜ ਨੇ ਵਿਸ਼ਨੂੰ ਦੀ ਉਪਾਸਨਾ ਦਾ ਪ੍ਰਚਾਰ ਕੀਤਾ ਅਤੇ ਦਾਸ ਭਾਵ ਵਾਲੀ ਭਗਤੀ ਉਤੇ ਵਿਸ਼ੇਸ਼ ਬਲ ਦਿੱਤਾ। ਅੱਗੇ ਚੱਲ ਕੇ ਹੋਰ ਅਨੇਕਾਂ ਆਚਾਰਯ ਹੋਏ। ਦਵੈਤਵਾਦੀ ਮਧਵਾਚਰਯ (1199-1303) ਨੇ ਬੜੀ ਉਗਰਤਾ ਪੂਰਬਕ ਸ਼ੰਕਰ ਦੇ ਮਾਇਆਵਾਦ ਦਾ ਖੰਡਨ ਕਰਕੇ ਵਿਸ਼ਨੂੰ ਦੀ ਭਗਤੀ ਦਾ ਪ੍ਰਚਾਰ ਕੀਤਾ। ਦਵੈਤਾਦਵੈਤਵਾਦ ਦੇ ਸੰਸਥਾਪਕ ਨਿੰਬਾਰਕ (12-13ਵੀਂ ਸਦੀ) ਨੇ ਲੱਛਮੀ-ਵਿਸ਼ਨੂੰ ਦੀ ਥਾਂ ਰਾਧਾ-ਕਿਸ਼ਨ ਦੀ ਭਗਤੀ ਦਾ ਪ੍ਰਚਾਰ ਕੀਤਾ ਅਤੇ ਸ਼ੁੱਧਾਦਵੈਤਵਾਦ ਦੇ ਸਥਾਪਕ ਵਲਭਾਚਾਰਯ (1459-1530) ਨੇ ਬਾਲ-ਕ੍ਰਿਸ਼ਨ ਦੀ ਉਪਾਸਨਾ ਦਾ ਸਮਰਥਨ ਕੀਤਾ। ਰਾਮਾਨੁਜਾਚਾਰਯ ਦੀ ਪਰੰਪਰਾ ਵਿਚ 14ਵੀਂ ਸਦੀ ਵਿਚ ਰਾਮਾਨੰਦ ਹੋਏ ਜਿਨ੍ਹਾਂ ਨੇ ਸੀਤਾ ਰਾਮ ਦੀ ਭਗਤੀ ਦਾ ਪ੍ਰਚਾਰ ਕੀਤਾ। ਇਸ ਤੋਂ ਬਾਅਦ ਵਾਲੇ ਸਮੇਂ ਵਿਚ ਸਰਗੁਣ ਮਾਰਗੀਆਂ ਵਿਚ ਰਾਮ ਅਤੇ ਕ੍ਰਿਸ਼ਨ ਦੀ ਹੀ ਭਗਤੀ ਦੀ ਪ੍ਰਚਾਰ ਹੋਇਆ ਅਤੇ ਇਨ੍ਹਾਂ ਦੋਵਾਂ ਵਿਚੋਂ ਵੀ ਕ੍ਰਿਸ਼ਨ ਦੀ ਭਗਤੀ ਦਾ ਪ੍ਰਚਾਰ ਵਧ ਹੋਇਆ। ਕ੍ਰਿਸ਼ਨ ਦੇ ਵੀ ਰਾਮਲੀਲਾ ਰੂਪ ਦੀ ਸਥਾਪਨਾ ਹੀ ਜ਼ਿਆਦਾ ਹੋਈ, ਉਸ ਦੇ ਲੋਕ ਰੱਖਿਅਕ ਰੂਪ ਦੀ ਪਰਵਾਹ ਘੱਟ ਹੀ ਕੀਤੀ ਗਈ।
 

Mahaj

YodhaFakeeR
pehli gal taan ehh hae k dasam granth sikhaa da code of conduct nai aa...uss code of conduct nu samjan lai ik helping book jaroor ho sakdi aa.....hindu dharam v ese taraan hi rullea kyunki oo apna mool "veda" nu shadd k shastraa te simrityea piche lag geya.....hun sikha naal v eda e kyu kita jaa reha..ki guru granth sahib de 1430 panne thorrey pae gaye k ajj asi suraj parkash pantt parkash sarbh loh vargian rachaana piche lag rahe haan .....jado tak tahanu sggs di poori samj nai ayegi dasam granth di gal nai samj pae sakdi ..ee duniyavi gallan nai ne...apni budhi nu maar k gurbani parke te arth karke hi kujj milega..joothe vivaad jine marzi kari jao...
 

aman2rock

Member
pehli gal taan ehh hae k dasam granth sikhaa da code of conduct nai aa...uss code of conduct nu samjan lai ik helping book jaroor ho sakdi aa.....hindu dharam v ese taraan hi rullea kyunki oo apna mool "veda" nu shadd k shastraa te simrityea piche lag geya.....hun sikha naal v eda e kyu kita jaa reha..ki guru granth sahib de 1430 panne thorrey pae gaye k ajj asi suraj parkash pantt parkash sarbh loh vargian rachaana piche lag rahe haan .....jado tak tahanu sggs di poori samj nai ayegi dasam granth di gal nai samj pae sakdi ..ee duniyavi gallan nai ne...apni budhi nu maar k gurbani parke te arth karke hi kujj milega..joothe vivaad jine marzi kari jao...

Bilkul sahi hai Dasam granth was bachittr natak...name is given later.
Our guru is only guru granth sahib ji. Ika guru ik keh hum baris. nahi tah aapa vi ish crowd vihc mix hi ja geh
 

aman2rock

Member
Hard Facts about
Dasam Granth
(Original name : Bachitra Natak means Strange Drama, Granth)
as compared with its three basic Brahminical Granths
Markandey Puran, Shiv Puran & Srimad Bhagvat Puran
AND compared with principles of Sri Guru Granth Sahib.

ਬਚਿਤ੍ਰ ਨਾਟਕ ਗ੍ਰੰਥ (ਮੁਢਲਾ ਨਾਂ), ਹੁਣ ‘ਦਸਮ ਗ੍ਰੰਥ ਸਾਹਿਬ`ਤੋਂ ਸਾਵਧਾਨ! ਖ਼ਬਰਦਾਰ! ! ਹੋਸ਼ਿਆਰ! ! !
http://www.sikhmarg.com/2010/0822-dg-asleeat01.htmlhttp://www.sikhmarg.com/2010/0822-dg-asleeat01.html
 
Top