ਸੋਨੀਆ ਵਿਰੁੱਧ ਅਰਜ਼ੀ ਦੇਣ ਵਾਲੇ ਨੂੰ 10 ਲੱਖ ਜੁਰਮਾ&#

HoneY

MaaPeya Da LaaDLa
ਨਵੀਂ ਦਿੱਲੀ : ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਇੱਕ ਅਰਜ਼ੀ ਦੇਣ ਪੀ. ਰਾਜਨ ਨਾਂਮੀ ਵਿਅਕਤੀ ਨੂੰ ਦਿੱਲੀ ਹਾਈਕੋਰਟ ਨੇ ਉਸਦੀ ਅਰਜ਼ੀ ਨੂੰ ਰੱਦ ਕਰਦਿਆਂ 10 ਲੱਖ ਰੁਪਏ ਦਾ ਜੁਰਮਾਨਾ ਪਾਇਆ ਹੈ। ਇਸ ਵਿਅਕਤੀ ਨੇ ਸੋਨੀਆ ਗਾਂਧੀ ਵਿਰੁੱਧ ਇੱਕ ਅਰਜ਼ੀ ਦਾਖ਼ਲ ਕਰਦਿਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਬੈਲਜੀਅਮ ਸਰਕਾਰ ਤੋਂ ਉੱਥੋਂ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹਾਸਲ ਕਰਕੇ ਦੇਸ਼ ਨਾਲ ਧੋਖ਼ਾ ਕੀਤਾ ਹੈ।
ਇਸ ਸਬੰਧ ‘ਚ ਦਲੀਲ ਦਿੰਦਿਆਂ ਪੀ ਰਾਜਨ ਨੇ ਹਾਈਕੋਰਟ ਤੋਂ ਸੋਨੀਆ ਦੀ ਲੋਕ ਸਭਾ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਸੀ। ਆਪਣੀ ਅਰਜ਼ੀ ‘ਚ ਪੀ ਰਾਜਨ ਨੇ ਕਿਹਾ ਦਿੱਲੀ ਹਾਈਕੋਰਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਪਰ ਹਾਈਕੋਰਟ ਨੇ ਉਨ੍ਹਾਂ ਦੀ ਇਸ ਦਲੀਲ ਨੂੰ ਨਾ-ਮਨਜ਼ੂਰ ਕਰ ਦਿੱਤਾ। ਹਾਈਕੋਰਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਵੱਲੋਂ ਇਸ ਸਬੰਧ ‘ਚ ਅਰਜ਼ੀ ਪਾਈ ਗਈ ਸੀ ਜੋ ਕਿ ਰੱਦ ਕਰ ਦਿੱਤੀ ਗਈ ਸੀ। ਇਸ ਲਈ ਇਸ ਅਰਜ਼ੀ ਨੂੰ ਹੁਣ ਸਵੀਕਾਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈ।
 
Top