Punjab News ਪੰਜਾਬ 'ਚ 10 ਹਜ਼ਾਰ ਕਰੋੜ ਦਾ ਕਾਰੋਬਾਰ ਪ੍ਰਭਾਵਿਤ

[JUGRAJ SINGH]

Prime VIP
Staff member
ਜਲੰਧਰ, 18 ਦਸੰਬਰ (ਸ਼ਿਵ)-ਦੇਸ਼ ਭਰ 'ਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਪੰਜਾਬ 'ਚ 15 ਹਜ਼ਾਰ ਸ਼ਾਖਾਵਾਂ ਦੇ 40 ਹਜ਼ਾਰ ਦੇ ਕਰੀਬ ਮੁਲਾਜ਼ਮ/ਅਫ਼ਸਰ ਹੜਤਾਲ 'ਤੇ ਰਹੇ, ਜਿਸ ਕਾਰਨ ਅੱਜ ਬੈਂਕਾਂ 'ਚ 10 ਹਜ਼ਾਰ ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ | ਇਸ ਵਿਚ ਚੈੱਕਾਂ ਤੇ ਨਕਦੀ ਦਾ ਲੈਣ-ਦੇਣ ਨਾ ਹੋ ਸਕਿਆ | ਬੈਂਕ ਆਗੂ ਕਾਮਰੇਡ ਅੰਮਿ੍ਤ ਲਾਲ ਦਾ ਕਹਿਣਾ ਸੀ ਕਿ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੜਤਾਲ ਪੂਰੀ ਤਰਾਂ ਕਾਮਯਾਬ ਰਹੀ | ਕੇਂਦਰ ਤੋਂ ਬੈਂਕ ਖੇਤਰ 'ਚ ਨਿੱਜੀ ਖੇਤਰ ਵਿਚ ਕੰਮ ਦੇਣਾ ਬੰਦ ਕਰਨ ਦੀ ਮੰਗ ਕੀਤੀ ਗਈ |
ਕੰਮਕਾਜ ਠੱਪ
ਚੰਡੀਗੜ੍ਹ, (ਪੀ. ਟੀ. ਆਈ.)-ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਵੀ ਜਨਤਕ ਖੇਤਰ ਦੀਆਂ ਬੈਂਕਾਂ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਵਿੱਤੀ ਲੈਣ-ਦੇਣ ਠੱਪ ਰਿਹਾ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਦੇ ਬੈਨਰ ਹੇਠ ਹੜਤਾਲ ਕਰ ਰਹੇ ਕਰਮਚਾਰੀਆਂ ਨੇ ਪੰਜਾਬ ਤੇ ਚੰਡੀਗੜ੍ਹ ਦੀਆਂ ਕਈ ਸ਼ਾਖਾਵਾਂ 'ਚ ਬਾਹਰੋਂ ਜਿੰਦਰੇ ਲਾ ਦਿੱਤੇ, ਜਿਸ ਨਾਲ ਕਿਸੇ ਕਿਸਮ ਦਾ ਵਿੱਤੀ ਲੈਣ-ਦੇਣ ਨਾ ਹੋ ਸਕਿਆ, ਲੋਕਾਂ ਨੂੰ ਇਸ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਹੜਤਾਲ ਕਾਰਨ ਕਈ ਕਰੋੜ ਦੇ ਚੈੱਕ ਕਲੀਅਰੈਂਸ ਦਾ ਕੰਮ ਠੱਪ ਰਿਹਾ, ਜਦਕਿ ਨਗਦੀ ਕਢਵਾਉਣ, ਨਗਦੀ ਤੇ ਚੈੱਕ ਜਮ੍ਹਾਂ ਕਰਾਉਣ ਦਾ ਕੰਮ ਵੀ ਨਾ ਹੋ ਸਕਿਆ | ਪੰਜਾਬ ਤੇ ਹਰਿਆਣਾ 'ਚ ਐਮ. ਐਸ. ਐਮ. ਈ. ਤੇ ਵੱਡੇ ਉਦਯੋਗਾਂ ਸਮੇਤ ਉਦਯੋਗਿਕ ਅਦਾਰਿਆਂ ਨੇ ਕਿਹਾ ਕਿ ਹੜਤਾਲ ਕਾਰਨ ਉਨ੍ਹਾਂ ਦਾ ਕਾਰੋਬਾਰੀ ਲੈਣ-ਦੇਣ ਪ੍ਰਭਾਵਿਤ ਹੋਇਆ | ਲੁਧਿਆਣਾ ਸਮੇਤ ਕਈ ਥਾਵਾਂ 'ਤੇ ਬੈਂਕ ਕਰਮੀਆਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਰੈਲੀਆਂ ਤੇ ਵਿਰੋਧ ਪ੍ਰਦਰਸ਼ਨ ਕੀਤੇ | ਪੰਜਾਬ ਬੈਂਕ ਇੰਪਲਾਇਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਨਾਰੇਸ਼ ਗੌਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ, ਪਰ ਉਨ੍ਹਾਂ ਕੋਲ ਹੜਤਾਲ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਬਚਿਆ, ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ |
 
Top