10 ਸਾਲ ਲਈ ਅੰਦਰ ਡੱਕ ਦਿੱਤਾ - Mangal Hathur

BaBBu

Prime VIP
ਥੁੱਕ ਲਾ ਲਾ ਗੱਲਾਂ ਕਰਦਾ ਤੇ ਸੀ
ਲੋਕਾਂ ਉਤੇ ਹੱਸਦਾ ਸੀ ।
ਫਿਲਮਾਂ ਦਾ ਹੀਰੋ ਬਣਦਾ ਸੀ
ਤੇ ਖੁਦ ਨੂੰ ਹੀ ਰੱਬ ਦੱਸਦਾ ਸੀ।
ਜੋੜਾਂ ਵਿੱਚ ਚੀਸਾਂ ਪੈਦੀਆਂ ਨੇ ਨਾ ਜਾਂਦਾ ਦਰਦ ਲਕੋਇਆ ਏ
10 ਸਾਲ ਲਈ ਅੰਦਰ ਡੱਕ ਦਿੱਤਾ ਜੋ ਚਹੁੰਦੇ ਸੀ ਉਹ ਹੋਇਆ ਏ ।
ਜਾਈਏ ਸਦਕੇ ਸੀ ਬੀ ਆਈ ਦੇ ਇਕ ਪਾਪੀ ਜੇਲ੍ਹ ਚ ਧੱਕ ਦਿੱਤਾ।
ਜਾਈਏ ਸਦਕੇ ਇਸ ਜੱਜ ਯੋਧੇ ਦੇ ਜੀਹਨੇ ਮਜ਼ਲੂਮਾਂ ਨੂੰ ਹੱਕ ਦਿੱਤਾ।
ਜਿਹੜਾ ਰੱਬ ਦੀਆਂ ਰੀਸਾਂ ਕਰਦਾ ਸੀ ਅੱਜ ਮਾਰਕੇ ਭੁੱਬਾਂ ਰੋਇਆ ਏ ।
10 ਸਾਲ ਲਈ ਅੰਦਰ ਡੱਕ ਜੋ ਚਹੁੰਦੇ ਸਾਂ ਉਹ ਹੋਇਆ ਏ ।
ਦੁਨੀਆਂ ਦੇ ਲੋਕੋ ਖਿਆਲ ਕਰੋ ਐਸੇ ਬਾਬਿਆਂ ਦੇ ਕੱਢ ਵੱਟ ਦੇਵੋ
ਧੀਆਂ ਭੈਣਾਂ ਇੱਜਤ ਗਵਾਵਣ ਨਾ, ਝੂਠੇ ਡੇਰਿਆਂ ਦੀ ਜੜ੍ਹ ਪੱਟ ਦੇਵੋ।
ਮੰਗਲਾ ਮੇਰੇ ਬਾਜਾਂ ਵਾਲੇ ਜਿਆ ਨਾ ਹੋਵੇ ਗਾ ਨਾ ਹੋਇਆ ਏ ।
10 ਸਾਲ ਲਈ ਅੰਦਰ ਡੱਕ ਦਿੱਤਾ ਜੋ ਚਹੁੰਦੇ ਸੀ ਉਹ ਹੋਇਆ ਏ ।
 
Top