๑ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ...........

๑ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....?
ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?

ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ,
ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?

ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ,
ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?

ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ,
ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?

ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ,
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ....
 

khaira

Member
Re: ๑ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ .......

Vahut wadiya likia,nice...
 
Top